ਓਟਵਾ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਮਾਸ-ਇਜ਼ਰਾਈਲ ਜੰਗ ਵਿਚਕਾਰ,ਕੈਨੇਡਾ ‘ਚ ਵਧ ਰਹੀਆਂ ਨਫ਼ਰਤੀ (Hate) ਘਟਨਾਵਾਂ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਹ ਦੇਸ਼ ‘ਚ ਸਵੀਕਾਰਯੋਗ ਨਹੀਂ ਹੈ।
ਇਸ ਤੋਂ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੈਨੇਡਾ ਵਿੱਚ ਜੁਇਸ਼ ਅਤੇ ਮੁਸਲਿਮ (Jewish & Muslim) ਭਾਈਚਾਰੇ ਪ੍ਰਤੀ ਜੋ ਹਿੰਸਾ ਹੋਰ ਰਹੀ ਹੈ,ਉਹ ਬੇਹੱਦ ਭਿਆਨਕ ਵਰਤਾਰਾ ਹੈ।
ਉਹਨਾਂ ਕਿਹਾ ਕਿ ਕਿਸੇ ਵੀ ਮੁਸਲਮਾਨ,ਫ਼ਲਸਤੀਨੀ ਦੇ ਖ਼ਿਲਾਫ਼ ਫ਼ਲਸਤੀਨੀ ਝੰਡਾ ਲਹਿਰਾਉਣਾ ਜਾਂ ਫਿਰ ਨਫ਼ਰਤ ਭਰੇ ਹਾਵ-ਭਾਵ ਦਿਖਾਉਣਾ ਸਵੀਕਾਰ ਨਹੀਂ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਉਹਨਾਂ ਨੇ ਹਮਾਸ ਅਤੇ ਇਜ਼ਰਾਈਲ ਵਿਚਕਾਰ ਹੋ ਰਹੇ ਯੁੱਧ ਨੂੰ ਲੈ ਕੇ ‘ਹਿਊਮੈਨੀਟੇਰੀਅਨ ਪਾੱਜ਼’ ਦੀ ਮੰਗ ਕੀਤੀ ਅਤੇ ਨਾਲ ਹੀ ਕਿਹਾ ਕਿ ਹਮਾਸ ਦੁਆਰਾ ਬੰਧਕ ਬਣਾਏ ਇਜ਼ਰਾਈਲ ਦੇ ਲੋਕਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ।