ਸਰੀ: ਸਰੀ-ਨਿਊਟਨ ਤੋਂ ਐਨ.ਡੀ.ਪੀ. ਐੱਮ.ਐੱਲ.ਏ. ਹੈਰੀ ਬੈਂਸ ਵੱਲੋਂ ਅਗਲੀਆਂ ਚੋਣਾਂ ਨਹੀਂ ਲੜੀਆਂ ਜਾਣਗੀਆਂ।
ਸਾਲ 2017 ਤੋਂ ਬ੍ਰਿਟਿਸ਼ ਕੋਲੰਬੀਆ ‘ਚ ਲੇਬਰ ਮੰਤਰੀ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਮਿਸਟਰ ਬੈਂਸ ਵੀ ਹੁਣ ਸਰੀ-ਵ੍ਹੇਲੀ ਤੋਂ ਐਨ.ਡੀ.ਪੀ. ਐੱਮ.ਐੱਲ.ਏ. ਰਹਿ ਚੁੱਕੇ ਬਰੂਸ ਰਾਲਸਟਨ ਦੇ ਕਲੱਬ ‘ਚ ਸ਼ਾਮਲ ਹੋ ਚੁੱਕੇ ਹਨ,ਜਿਨ੍ਹਾਂ ਵੱਲੋਂ 19 ਅਕਤੂਬਰ ਨੂੰ ਹੋਣ ਵਾਲੀਆਂ ਸੂਬਾਈ ਚੋਣਾਂ ਲੜ੍ਹਨ ਤੋਂ ਮਨਾ ਕਰ ਦਿੱਤਾ ਗਿਆ ਹੈ।
ਹੈਰੀ ਬੈਂਸ ਨੂੰ ਪਹਿਲੀ ਵਾਰ ਸਾਲ 2005 ‘ਚ ਚੁਣਿਆ ਗਿਆ ਸੀ।ਜਿਸ ਤੋਂ ਬਾਅਦ ਉਹਨਾਂ ਵੱਲੋਂ ਸਾਲ 2009,2013,2017 ਅਤੇ 2020 ਦੀਆਂ ਚੋਣਾਂ ‘ਚ ਲਗਾਤਾਰ ਜਿੱਤ ਹਾਸਲ ਕੀਤੀ ਗਈ।
ਸਰੀ ਦੇ ਦੋ ਐੱਮ.ਐੱਲ.ਏ. ਦੁਆਰਾ ਅਚਾਨਕ ਚੋਣਾਂ ਨਾ ਲੜਨ ਦੇ ਐਲਾਨ ਤੋਂ ਬਾਅਦ ਜਿੱਥੇ ਐਨ.ਡੀ.ਪੀ. ਦੇ ਆਉਣ ਵਾਲੀਆਂ ਚੋਣਾਂ ‘ਚ ਨਤੀਜੇ ਪ੍ਰਭਾਵਤ ਦੋਣ ਦੀ ਉਮੀਦ ਕੀਤੀ ਜਾ ਰਹੀ ਹੈ,ਓਥੇ ਹੀ ਮਿਸਟਰ ਹੈਰੀ ਬੈਂਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਾੱਕਸ ‘ਚ ਕਈ ਨੌਜਵਾਨ ਚਿਹਰੇ ਮੌਜੂਦ ਹਨ,ਜੋ ਕਿ ਤਾਜ਼ਾ ਤਰਕੀਬਾਂ ਨਾਲ ਪਾਰਟੀ ਨੂੰ ਇੱਕ ਨਵੇਂ ਪੱਧਰ ‘ਤੇ ਪਹੁੰਚਾਉਣਗੇ।