Skip to main content

ਵੈਨਕੂਵਰ:ਵੈਨਕੂਵਰ ਸਿਟੀ ਕੌਂਸਲ ਵੱਲੋਂ ਆਤਮਹੱਤਿਆ ਨੂੰ ਰੋਕਣ ਲਈ ਗ੍ਰੈਨਵਿਲ ਸਟ੍ਰੀਟ ਬ੍ਰਿਜ ‘ਤੇ ਕੀਤੀ ਜਾਣ ਵਾਲੀ ਵਾੜ ਨੂੰ ਲੈ ਕੇ ਮਤਾ ਪਾਸ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਲਗਾਉਣ ਦਾ ਕੰਮ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।
ਇਹ ਮਤਾ ਪਾਸ ਕਰ ਦਿੱਤਾ ਗਿਆ ਹੈ ਪਰ ਇਸ ਉੱਪਰ ਆਉਣ ਵਾਲੇ ਖ਼ਰਚੇ ਨੂੰ ਲੈ ਕੇ ਅਜੇ ਤੱਕ ਪ੍ਰਵਾਨਗੀ ਨਹੀਂ ਮਿਲੀ ਹੈ,ਪਰ ਅੰਦਾਜ਼ੇ ਮੁਤਾਬਕ ਪ੍ਰੋਜੈਕਟ ‘ਤੇ $20 ਮਿਲਅਨ ਦਾ ਖ਼ਰਚਾ ਆਵੇਗਾ।
ਕੌਂਸਲਰ ਬੋਇਲ ਦਾ ਕਹਿਣਾ ਹੈ ਕਿ ਇਹ ਵਾੜ੍ਹ ਲਗਾਉਣਾ ਸਾਰਥਕ ਹੈ ਹੋਵੇਗਾ ਕਿਉਂਕਿ ਸਾਲ 2017 ਤੋਂ ਹੀ ਬੁਰਾੱਡ ਸਟ੍ਰੀਟ ਬ੍ਰਿਜ ‘ਤੇ ਕੋਈ ਵੀ ਆਤਮਹੱਤਿਆ ਦੀ ਘਟਨਾ ਰਿਪੋਰਟ ਨਹੀਂ ਕੀਤੀ ਗਈ,ਜਦੋਂ ਤੋਂ ਇਹ ਵਾੜ੍ਹ ਲਗਾਈ ਗਈ ਹੈ।
ਜਦੋਂ ਕਿ ਸਾਲ 2016 ਤੋਂ ਲੈ ਕੇ ਹੁਣ ਤੱਕ ਗ੍ਰੈਨਵਿਲ ਸਟ੍ਰੀਟ ਬ੍ਰਿਜ ਉੱਪਰੋਂ ਛਾਲ ਮਾਰਨ ਦੀਆਂ 20 ਘਟਨਾਵਾਂ ਅਤੇ 6 ਮੌਤਾਂ ਰਿਪੋਰਟ ਕੀਤੀਆਂ ਜਾ ਚੁੱਕੀਆਂ ਹਨ।

Leave a Reply

Close Menu