ਬ੍ਰਿਟਿਸ਼ ਕੋਲੰਬੀਆ : ਫੋਰਟਿਸ ਬੀਸੀ ਦੇ ਗ੍ਰਾਹਕ ਨਵੇਂ ਸਾਲ ਤੋਂ ਗੈਸ ਦੀਆਂ ਕੀਮਤਾਂ ‘ਚ ਵਾਧਾ ਦੇਖ ਸਕਦੇ ਹਨ,ਜਿਸਦੀ ਜਾਣਕਾਰੀ ਫੌਰਟਿਸ ਬੀਸੀ ਵੱਲੋਂ ਦਿੱਤੀ ਜਾ ਰਹੀ ਹੈ। 2025 ਤੋਂ ਗੈਸ ਦਰਾਂ ਵਿੱਚ 17.5% ਵਾਧਾ ਵੇਖਣਗੇ, ਜੋ ਕਿ ਬੀਸੀ ਯੂਟਿਲਿਟੀਜ਼ ਕਮਿਸ਼ਨ ਦੁਆਰਾ ਮਨਜ਼ੂਰ ਕੀਤਾ ਗਿਆ ਹੈ। 2025 ਦੇ ਪਹਿਲੇ ਅੱਧ ਵਿੱਚ ਦਰਾਂ ਮੁੜ ਸਮੀਖਿਆ ਕਾਰਨ ਬਦਲ ਸਕਦੀਆਂ ਹਨ। ਇਹ ਵਾਧਾ ਗੈਸ ਅੱਪਗਰੇਡ ਅਤੇ ਰਿਪਲੇਸਮੈਂਟ ਜਿਹੇ ਪ੍ਰਾਜੈਕਟਾਂ ਦੇ ਖਰਚੇ ਨੂੰ ਕਵਰ ਕਰਦਾ ਹੈ। ਫੋਰਟਿਸ ਬੀਸੀ ਗਰਮੀਆਂ ਵਿੱਚ ਸਸਤੀ ਦਰਾਂ ’ਤੇ ਗੈਸ ਖਰੀਦ ਕੇ ਗ੍ਰਾਹਕਾਂ ਲਈ ਖਰਚ ਘਟਾਉਂਦਾ ਹੈ। ਇਸ ਵਾਧੇ ਸਦਕਾ ਇੱਕ ਆਮ ਪਰਿਵਾਰ ਦਾ ਬਿੱਲ ਮਹੀਨਾਵਾਰ $14.25 ਵੱਧ ਜਾਵੇਗਾ।