Skip to main content

ਮੈਟਰੋ ਵੈਨਕੂਵਰ: ਮੈਟਰੋ ਵੈਨਕੂਵਰ ਵਿੱਚ ਕ੍ਰਿਸਮਸ ਤਿਆਰੀਆਂ ਤੋਂ ਪਹਿਲਾਂ ਗੈਸ ਦੀ ਕੀਮਤ $1.71 ਪ੍ਰਤੀ ਲੀਟਰ ਤੱਕ ਵਧ ਗਈ ਹੈ, ਜਦਕਿ ਦੇਸ਼ ਭਰ ਦੀ ਔਸਤ ਕੀਮਤ ਪਿਛਲੇ ਹਫਤੇ ਵਿਚ ਬਦਲੀ ਨਹੀਂ ਹੈ। ਐਬਬੋਟਸਫੋਰਡ ਵਿੱਚ 4.9 ਸੈਂਟ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ, ਜਦਕਿ ਵਿਟੋਰੀਆ ਵਿੱਚ ਕੋਈ ਬਦਲਾਅ ਨਹੀਂ ਹੋਇਆ। ਬੀ.ਸੀ. ਵਿੱਚ ਔਸਤ ਕੀਮਤ $1.64 ਹੈ, ਜੋ ਪਿਛਲੇ ਹਫਤੇ $1.61 ਸੀ। ਗੈਸਬੱਡੀ ਦਾ ਮੰਨਣਾ ਹੈ ਕਿ ਅਗਲੇ ਹਫਤੇ ਲਈ ਕੀਮਤਾਂ ਸਥਿਰ ਰਹਿਣਗੀਆਂ, ਪਰ ਵਿਸ਼ਵ ‘ਚ ਚੱਲ ਰਹੇ ਉਤਾਰ-ਚੜਾਅ ਅਤੇ ਸੰਭਾਵਿਤ ਅਮਰੀਕੀ ਵਪਾਰ ਨੀਤੀਆਂ ਦਾ ਪ੍ਰਭਾਵ ਹੋ ਸਕਦਾ ਹੈ, ਜਿਸ ਨਾਲ ਭਵਿੱਖ ਵਿੱਚ ਕੀਮਤਾਂ ‘ਤੇ ਅਸਰ ਪੈ ਸਕਦਾ ਹੈ।

Leave a Reply