ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਦੀ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਐਲਾਨ ਕੀਤਾ ਹੈ ਕਿ ਉਹ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਥਾਂ ਲੀਬਰਲ ਲੀਡਰਸ਼ਿਪ ਦੌੜ ‘ਚ ਭਾਗ ਨਹੀਂ ਲੈਣਗੇ। ਉਹਨਾਂ ਦਾ ਕਹਿਣਾ ਹੈ ਕਿ ਲੀਡਰਸ਼ਿਪ ਦੌੜ ‘ਚ ਭਾਗ ਲੈਣ ਲਈ ਫ਼੍ਰੇਂਚ ਭਾਸ਼ਾ ਸਬੰਧੀ ਨਿਪੁੰਨਤਾ ਉਸ ਪੱਧਰ ਦੀ ਨਹੀਂ ਹੈ ਜੋ ਕਿ ਲੋੜੀਂਦੀ ਹੈ,ਜਿਸਦੇ ਚਲਦੇ ਉਹ ਇਸ ਦੌੜ ‘ਚ ਸ਼ਾਮਿਲ ਨਹੀਂ ਹੋਣਗੇ। ਇਸ ਦੌਰਾਨ,ਗਵਰਨਮੈਂਟ ਹਾਊਸ ਲੀਡਰ ਕੈਰੀਨਾ ਗੋਲਡ ਲੀਬਰਲ ਲੀਡਰਸ਼ਿਪ ਦੀ ਦੌੜ ਵਿੱਚ ਸ਼ਾਮਲ ਹੋਣ ਜਾ ਰਹੀ ਹੈ, ਜਿੰਨ੍ਹਾਂ ਦਾ ਮੁੱਖ ਧਿਆਨ ਕਿਫ਼ਾਇਤ ਉੱਪਰ ਹੋਵੇਗਾ। ਹੋਰ ਮੁਕਾਬਲੇਬਾਜ਼ਾਂ ‘ਚ ਬੈਕਬੈਂਚ ਐਮ.ਪੀ. ਜੈਮੀ ਬੈਟਿਸਟ ਅਤੇ ਚੰਦਰ ਆਰੀਆ, ਸਾਬਕਾ ਐਮ.ਪੀ. ਫ੍ਰੈਂਕ ਬੇਲਿਸ, ਅਤੇ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲਾਂਡ ਸ਼ਾਮਿਲ ਹਨ।ਇੰਡਸਟਰੀ ਮਨਿਸਟਰ ਫ੍ਰਾਂਸਹੁਆ ਫਿਲਿਪ ਸ਼ੈਮਪੇਨ ਅਤੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਵੀ ਆਪਣੀ ਲੀਡਰਸ਼ਿਪ ਦੀ ਦੌੜ ਦਾ ਐਲਾਨ ਕਰਨਗੇ।