Skip to main content

ਓਟਵਾ: ਓਟਵਾ ਪੁਲੀਸ ਦੇ ਸਾਬਕਾ ਡਿਪਟੀ ਚੀਫ਼ ਉਦੈ ਜੈਸਵਾਲ ਉੱਪਰ ਜਿਨਸੀ ਹਮਲਾ ਕਰਨ ਦੇ ਦੋਸ਼ ਲੱਗੇ ਹਨ।ਇਹ ਦੋਸ਼ ਉਸ ਸਮੇਂ ਉਸਦੀ ਨਿਗਰਾਨੀ ਅਧੀਨ ਮਹਿਲਾ ਪੁਲੀਸ ਅਧਿਕਾਰੀ ਦੀ ਸ਼ਮੂਲੀਅਤ ਵਾਲੀ ਘਟਨਾ ਦੇ ਸਬੰਧ ‘ਚ ਹਨ। ਇਹ ਜਿਨਸੀ ਹਮਲਾ ਕੰਮ ਵਾਲੇ ਸਥਾਨ ‘ਤੇ ਹੀ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਕਈ ਮਹੀਨਿਆਂ ਦੀ ਦੀ ਚੱਲੀ ਜਾਂਚ ਤੋਂ ਬਾਅਦ ਓਂਟਾਰੀਓ ਦੀ ਸਪੈਸ਼ਲ ਜਾਂਚ ਯੂਨਿਟ ਵੱਲੋਂ ਇਹ ਦੋਸ਼ ਲਗਾਏ ਗਏ ਹਨ।

ਨਵੇਂ ਦੋਸ਼ਾਂ ਤਹਿਤ ਇਹ ਮਾਮਲਾ ਇੱਕ ਦਹਾਕਾ ਪਹਿਲਾਂ ਹੋਇਆ ਸੀ ਜਿਸ ‘ਚ ਇੱਕ ਮਹਿਲਾ ਪੁਲੀਸ ਅਧਿਕਾਰੀ ਦੀ ਸ਼ਮੂਲੀਅਤ ਹੈ ਜਿਸ ਵੱਲੋਂ ਸਪੈਸ਼ਲ ਜਾਂਚ ਯੂਨਿਟ ਨਾਲ ਗੱਲਬਾਤ ਕੀਤੀ ਗਈ ਅਤੇ ਇਹ ਗੱਲਬਾਤ ਜੈਸਵਾਲ ਵੱਲੋਂ ਪੁਲੀਸ ਮਹਿਕਮਾ ਛੱਡਣ ਤੋਂ ਬਾਅਦ ਹੋਈ ਦੱਸੀ ਜਾ ਰਹੀ ਹੈ।

ਦੱਸ ਦੇਈਏ ਕਿ ਜੈਸਵਾਲ ਵੱਲੋਂ ਸਾਲ 1995 ‘ਚ ਓ.ਪੀ.ਐੱਸ. ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਗਈ ਸੀ ਜੋ ਕਿ ਰੈਂਕ ਵਧਣ ਦੇ ਨਾਲ ਓ.ਪੀ.ਐੱਸ. ਸਮੇਤ ਦੁਰਹਮ ਰੀਜਨਲ ਪੁਲੀਸ ਸਰਵਿਸ ਦਾ ਡਿਪਟੀ ਚੀਫ਼ ਬਣਿਆ ਸੀ।

Leave a Reply

Close Menu