ਟੋਰਾਂਟੋ: ਟੋਰਾਂਟੋ ਵਿੱਚ ਫੂਡ ਬੈਂਕ ਜਾਣ ਵਾਲਿਆਂ ਦੀ ਗਿਣਤੀ ‘ਚ ਵਾਧਾ ਦਰਜ ਕੀਤਾ ਗਿਆ ਹੈ। ਅਪ੍ਰੈਲ 2023 ਤੋਂ ਲੈਕੇ ਅਪ੍ਰੈਲ 2024 ਤੱਕ ਮੰਗ 3.49 ਮਿਲੀਅਨ ਤੱਕ ਵਧ ਗਈ ਹੈ, ਜੋ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਕਾਰਨ ਹੋ ਰਹੀ ਹੈ। ਪਿਛਲੇ ਸਾਲ ਤੋਂ ਇਹ ਮੰਗ 38% ਵਧੀ ਹੈ, ਜਿਸ ਨਾਲ ਮਦਦ ਦੀ ਸਥਿਰਤਾ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਨਵੇਂ ਗਾਹਕਾਂ ਵਿੱਚ ਕਈ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਬੇਘਰ ਵੀ ਸ਼ਾਮਲ ਹਨ।
ਘਰੇਲੂ ਖਰਚੇ, ਜਿਵੇਂ ਕਿ ਘਰ ਦੀ ਕੀਮਤ ਅਤੇ ਗਰੌਸਰੀ ਦੀਆਂ ਕੀਮਤਾਂ ‘ਚ ਹੋ ਰਹੇ ਵਾਧੇ ਕਾਰਨ ਲੋਕ ਫੂਡ ਬੈਂਕ ਪਹੁੰਚਣ ਲਈ ਮਜਬੂਰ ਹਨ। ਰਿਪੋਰਟ ਨੇ ਸਰਕਾਰ ਨੂੰ ਮੁਢਲੀ ਲੋੜਾਂ ਪੂਰੀ ਕਰਨ ਲਈ ਵਿਸ਼ੇਸ਼ ਫੰਡਿੰਗ, ਬੱਚਿਆਂ ਦੇ ਪੋਸ਼ਣ ਅਤੇ ਸਸਤੇ ਰਹਿਣ ਦੇ ਵਿਕਲਪ ਪ੍ਰਦਾਨ ਕਰਨ ਦੀ ਸਿਫਾਰਸ਼ ਕੀਤੀ ਹੈ।