ਯੂ.ਐੱਸ.-ਲਾਸ ਏਂਜਲਸ ਵਿਚ ਲੱਗੀਆਂ ਅੱਗਾਂ ਨੇ 5 ਲੋਕਾਂ ਦੀ ਜਾਨ ਲੈ ਲਈ, 2,000 ਇਮਾਰਤਾਂ ਨੂੰ ਨਸ਼ਟ ਕਰ ਦਿੱਤਾ, ਅਤੇ 1,30,000 ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਕੀਤਾ। ਸਭ ਤੋਂ ਵੱਧ ਪ੍ਰਭਾਵਿਤ ਖੇਤਰ ਪੈਸਿਫਿਕ ਪੈਲੀਸੇਡਸ, ਆਲਟਾਡੀਨਾ, ਅਤੇ ਹੋਲੀਵੁੱਡ ਹਿਲਜ਼ ਹਨ। ਤਿੱਖੀਆਂ ਹਵਾਵਾਂ ਨੇ ਅੱਗ ਦੇ ਹਾਲਾਤਾਂ ਨੂੰ ਹੋਰ ਵੀ ਪ੍ਰਭਾਵਿਤ ਕੀਤਾ,ਪਰ ਵੀਰਵਾਰ ਨੂੰ ਹਵਾਵਾਂ ਸ਼ਾਂਤ ਹੋਣ ਨਾਲ ਅੱਗ ਬੁਝਾਉਣ ਵਾਲਿਆਂ ਨੂੰ ਕੁਝ ਰਾਹਤ ਮਿਲੀ। ਪੈਲੀਸੇਡਸ ਅੱਗ ਨੂੰ ਐਲ.ਏ. ਇਤਿਹਾਸ ਵਿੱਚ ਸਭ ਤੋਂ ਵੱਧ ਤਬਾਹੀ ਵਾਲੀਆਂ ਜੰਗਲੀ ਅੱਗਾਂ ਐਲਾਨਿਆ ਗਿਆ ਹੈ।ਮੌਸਮੀ ਤਬਦੀਲੀਆਂ ਦੇ ਕਾਰਨ ਕੈਲੀਫੋਰਨੀਆ ਦੀ ਅੱਗ ਦਾ ਮੌਸਮ ਲੰਮਾ ਹੁੰਦਾ ਜਾ ਰਿਹਾ ਹੈ। ਮਾਂਡੀ ਮੂਰ ਅਤੇ ਬਿਲੀ ਕ੍ਰਿਸਟਲ ਵਰਗੇ ਮਸ਼ਹੂਰ ਕਲਾਕਾਰ ਆਪਣੇ ਘਰ ਗੁਆ ਚੁੱਕੇ ਹਨ। ਅੱਗ ਕਾਰਨ ਸਕੂਲ, ਸਪੋਰਟਸ ਈਵੈਂਟ,ਅਤੇ ਹਾਲੀਵੁੱਡ ਪ੍ਰੋਡਕਸ਼ਨ ਵਿੱਚ ਭਾਰੀ ਵਿਘਨ ਪਿਆ। ਰਾਹਤ ਲਈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਫੈਡਰਲ ਐਮਰਜੈਂਸੀ ਐਲਾਨੀ ਹੈ।