Skip to main content

ਓਟਵਾ : ਉਪ-ਮੁੱਖ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਉਹਨਾਂ ਨੂੰ ਕੈਬਿਨੇਟ ‘ਚ ਕਿਸੇ ਹੋਰ ਅਹੁਦੇ ‘ਤੇ ਰਹਿਣ ਦੀ ਪੇਸ਼ਕਸ਼ ਵੀ ਕੀਤੀ ਗਈ ਸੀ। ਜਿਸ ਤੋਂ ਉਹਨਾਂ ਨੂੰ ਪੀ.ਐੱਮ. ਦਾ ਭਰੋਸਾ ਘਟਣ ਦਾ ਸੰਕੇਤ ਮਿਲਿਆ। ਫਰੀਲੈਂਡ ਨੇ ਕਬੂਲਿਆ ਕਿ ਕੈਨੇਡਾ ਦੀ ਦਿਸ਼ਾ ਨੂੰ ਲੈ ਕੇ ਟਰੂਡੋ ਨਾਲ ਉਨ੍ਹਾਂ ਦੇ ਵਿਚਾਰ ਨਹੀਂ ਮਿਲੇ। ਇਸ ਕਰਕੇ ਉਨ੍ਹਾਂ ਨੇ ਅਸਤੀਫ਼ਾ ਦੇਣ ਦਾ ਫੈਸਲਾ ਕੀਤਾ, ਕਿਉਂਕਿ ਉਨ੍ਹਾਂ ਮੁਤਾਬਕ ਕੈਬਨਿਟ ਮੰਤਰੀ ਨੂੰ ਪ੍ਰਧਾਨ ਮੰਤਰੀ ਦਾ ਪੂਰਾ ਭਰੋਸਾ ਮਿਲਣਾ ਲਾਜ਼ਮੀ ਹੈ। ਫਿਰ ਵੀ, ਉਹ ਲਿਬਰਲ ਸੰਸਦ ਮੈਂਬਰ ਵਜੋਂ ਕੰਮ ਜਾਰੀ ਰੱਖੇਗੀ ਅਤੇ ਅਗਲੇ ਚੋਣਾਂ ਵਿੱਚ ਲੜਨ ਦੀ ਯੋਜਨਾ ਵੀ ਰੱਖਦੇ ਹਨ। ਇਹ ਅਸਤੀਫ਼ਾ ਉਸ ਤੋਂ ਕੁਝ ਘੰਟੇ ਪਹਿਲਾਂ ਆਇਆ ਹੈ ਜਦੋਂ ਉਨ੍ਹਾਂ ਨੇ ਪਤਝੜ ਦਾ ਆਰਥਿਕ ਅਪਡੇਟ ਪੇਸ਼ ਕਰਨਾ ਸੀ।

Leave a Reply