ਐਡਮਿੰਟਨ:ਈ.ਪੀ.ਅੇੱਸ. ਫਾਈਨਾਂਸ਼ਿਅਲ ਕ੍ਰਾਈਮ ਸੈਕਸ਼ਨ (EPS Financial Crimes Section) ਵੱਲੋਂ ਇੱਕ ਔਰਤ ਅਤੇ ਇੱਕ ਆਦਮੀ ਨੂੰ ‘ਪੌਂਜੀ ਸਕੀਮ” (Ponzi Scheme) ਰਾਹੀ ਕਥਿਤ ਤੌਰ ‘ਤੇ $7.8 ਮਿਲੀਅਨ ਦਾ ਚੂਨਾ ਲਗਾਉਣ ਦੇ ਦੋਸ਼ਾਂ ਤਹਿਤ ਚਾਰਜ ਕੀਤਾ ਗਿਆ ਹੈ।ਇਹਨਾਂ ਦੋਵਾਂ ਜਣਿਆਂ ਦੁਆਰਾ ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਦੇ ਇਨਵੈਸਟਰਜ਼ (Investors) ਨੂੰ ਖ਼ਾਸ ਤੌਰ ‘ਤੇ ਨਿਸ਼ਾਨਾ ਬਣਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਪੁਲਿਸ ਨੂੰ ਸਾਲ 2020 ਦੀ ਸ਼ੁਰੂਆਤ ‘ਚ ਹੀ ‘ਪੌਂਜੀ ਸਕੀਮ’ ਬਾਰੇ ਜਾਣਕਾਰੀ ਮਿਲੀ ਸੀ। ਜਿਸ ‘ਚ ਪਤਾ ਲੱਗਿਆ ਸੀ ਕਿ ਇਹ ਸਕੀਮ ਕਥਿਤ ਤੌਰ ‘ਤੇ ਇੱਕ ਜੋੜੇ ਵੱਲੋਂ ਕੇਲੋਨਾ, ਐਬਸਟਫ਼ੋਰਡ ਅਤੇ ਐਡਮਿੰਟਨ ਵਿੱਚ ਚਲਾਈ ਜਾ ਰਹੀ ਹੈ।ਜਿਸਦੇ ਪੀੜਤ ਨੇਵਾਡਾ, ਅਮਰੀਕਾ ਅਤੇ ਆਸਟ੍ਰੇਲੀਆ ਵਿੱਚ ਸਨ।
ਦੋਵੇਂ ਸ਼ੱਕੀ ਕਥਿਤ ਤੌਰ ‘ਤੇ ਇਨਵੈਸਟਰਜ਼ ਨੂੰ ਉਹਨਾਂ ਦੀ ਇਨਵੈਸਟਮੈਂਟ ‘ਤੇ ਬੇਸਡ ਵਾਪਸੀ ਦੀ ਗਾਰੰਟੀ ਦੇਣ ਲਈ ਪ੍ਰੋਮਿਸਰੀ ਨੋਟਸ ਦੇ ਰੂਪ ‘ਚ ਸਿਕਊਰਟੀ ਆਫਰ ਕੀਤੀ ਜਾ ਰਹੀ ਸੀ।ਜੋ ਕਿ ਰੀਅਲ ਅਸਟੇਟ ਫਲਿਪ ਵਜੋਂ ਪੇਸ਼ ਕੀਤੇ ਜਾਂਦੇ ਸਨ।ਇਹ ਸਕੀਮ ਅਕਸਰ ਕੰਪਨੀ ਨਾਮ ਗਰੱੁਪ ਵੈਂਚਰ ਇੰਕ ਦੇ ਤਹਿਤ ਚਲਾਈ ਜਾਂਦੀ ਸੀ, ਅਤੇ ਮੰਨਿਆ ਜਾਂਦਾ ਹੈ ਕਿ ਇਹ ਅਕਤੂਬਰ 2008 ਅਤੇ ਦਸੰਬਰ 2020 ਦੇ ਵਿਚਕਾਰ ਚੱਲ ਰਹੀ ਸੀ।
ਇਸ ਜਾਂਚ ਦੇ ਮੱਦੇਨਜ਼ਰ ਅੱਜ 56 ਸਾਲਾ ਕਰਟਿਸ ਗਾੱਰਡਨ ਕੁਇਗਲੇ ਅਤੇ ਕੈਥਲੀਨ ਟ੍ਰੈਡਗੋਲਡ ਉੱਪਰ ਸਾਂਝੇ ਤੌਰ ‘ਤੇ $5000 ਤੋਂ ਵੱਧ ਦੀ ਧੋਖਾਧੜੀ ਅਤੇ 80 ਦੋਸ਼ ਅਪਰਾਧਾਂ ਦੇ ਅਤੇ ਇੱਕ ਦੋਸ਼ ਲਾਊਂਡਰਿੰਗ ਪ੍ਰੋਸੀਡ ਆਫ ਕ੍ਰਾਈਮ ਦਾ ਵੀ ਲੱਗਾ ਹੈ।
ਪੁਲਿਸ ਵੱਲੋਂ ਮੰਨਿਆ ਜਾ ਰਿਹਾ ਹੈ ਕਿ ਹੋਰ ਵੀ ਪੀੜ੍ਹਤ ਹੋਣਗੇ ਜੋ ਅਜੇ ਤੱਕ ਸਾਹਮਣੇ ਨਹੀਂ ਆਏ।