ਬ੍ਰਿਟਿਸ਼ ਕੋਲੰਬੀਆ: ਐਨਵਾਇਰਨਮੈਂਟ ਕੈਨੇਡਾ ਵੱਲੋਂ ਇੱਕ ਸ਼ਕਤੀਸ਼ਾਲੀ ਤੂਫ਼ਾਨ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਜੋ ਵੈਨਕੁਵਰ ਆਈਲੈਂਡ ਅਤੇ ਬ੍ਰਿਟਿਸ਼ ਕੋਲੰਬੀਆ ਕੋਸਟ ‘ਚ ਇਸ ਹਫ਼ਤੇ ਜ਼ਬਰਦਸਤ ਅਤੇ ਤੇਜ਼ ਹਵਾਵਾਂ ਲਿਆ ਸਕਦਾ ਹੈ।ਮੌਸਮ ਮਾਹਰਾਂ ਵੱਲੋਂ ਇਸਨੂੰ ਮੌਸਮੀ ਬੰਬ ਕਿਹਾ ਜਾ ਰਿਹਾ ਹੈ।
ਇਹ ਮੌਸਮੀ ਚੱਕਰ ਵਾਯੂਮੰਡਲ ਦਾ ਦਬਾਅ ਘਟਣ ਨਾਲ ਪੈਦਾ ਹੁੰਦਾ ਹੈ, ਅਤੇ ਜੋ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਲਿਆਉਂਦਾ ਹੈ।ਇਸ ਮੌਸਮੀ ਚੱਕਰ ਦੇ ਚਲਦੇ ਬੀ.ਸੀ. ਦੇ ਤੱਟੀ ਇਲਾਕਿਆਂ ‘ਚ ਹਰੀਕੇਨ ਫੋਰਸ ਦੇ ਕਾਰਨ 118 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਐਨਵਾਇਰਨਮੈਂਟ ਕੈਨੇਡਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਵੈਨਕੂਵਰ ਅਈਲੈਂਡ ‘ਤੇ ਮੰਗਲਵਾਰ ਨੂੰ ਭਾਰੀ ਹਵਾਵਾਂ ਚੱਲ ਸਕਦੀਆਂ ਹਨ ਅਤੇ ਦੁਪਹਿਰ ਤੱਕ ਕਈ ਇਲਾਕਿਆਂ ‘ਚ ਭਾਰੀ ਮੀਂਹ ਵੀ ਪੈ ਸਕਦਾ ਹੈ।ਇਹ ਮੌਸਮੀ ਚੱਕਰ ਬੁੱਧਵਾਰ ਤੱਕ ਜਾਰੀ ਰਹਿ ਸਕਦਾ ਹੈ।
ਇਸ ਦੌਰਾਨ ਬਿਜਲੀ ਬੰਦ ਹੋਣ ਅਤੇ ਦਰੱਖਤਾਂ ਦੇ ਡਿੱਗਣ ਦਾ ਖ਼ਤਰਾ ਰਹੇਗਾ।