ਓਟਵਾ: ਪਬਲਿਕ ਸੇਫਟੀ ਅਤੇ ਨੈਸ਼ਨਲ ਸਕਿਊਰਿਟੀ ਬਾਰੇ ਬਣੀ ਫੈਡਰਲ ਸਟੈਂਡਿੰਗ ਕਮੇਟੀ ਨੇ ਕੈਨੇਡਾ ਵਿੱਚ ਭਾਰਤ ਸਰਕਾਰ ਦੇ ਕਥਿਤ ਗੁਪਤ ਕਾਰਜਾਂ ਦੀ ਜਾਂਚ ਦੇ ਸਬੰਧ ਵਿੱਚ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈ। ਮੰਗਲਵਾਰ ਦੀ ਤਾਰੀਖ ਨਾਲ ਜਾਰੀ ਪੱਤਰ ਵਿੱਚ ਕਮੇਟੀ ਨੇ ਜ਼ਾਹਰ ਕੀਤਾ ਹੈ ਕਿ RCMP ਦੁਆਰਾ ਕੀਤੇ ਗਏ ਖੁਲਾਸੇ ਬੇਹੱਦ ਚਿੰਤਾਜਨਕ ਹਨ। ਇਹ ਮੀਟਿੰਗ ਕੈਨੇਡਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੁੱਕੇ ਗਏ ਕਦਮਾਂ ‘ਤੇ ਵਿਚਾਰ ਕਰਨ ਲਈ ਕੀਤੀ ਜਾ ਰਹੀ ਹੈ।

ਲੰਘੇ ਸੋਮਵਾਰ RCMP ਕਮਿਸ਼ਨਰ ਮਾਈਕ ਡੂਹੇਮ ਨੇ ਦਾਅਵਾ ਕੀਤਾ ਕਿ ਕੈਨੇਡਾ ਵਿੱਚ ਹੋਈ ਵਿਸ਼ਾਲ ਹਿੰਸਾ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦੀ ਭੂਮਿਕਾ ਸੀ, ਜਿਸ ਵਿੱਚ ਕਈ ਧਮਕੀਆਂ ਅਤੇ ਭਾਰਤੀ ਕੈਨੇਡੀਅਨ ਭਾਈਚਾਰੇ, ਖਾਸ ਕਰਕੇ ਸਿੱਖ ਮੈਂਬਰਾਂ ਦੇ ਖਿਲਾਫ ਧਮਕੀਆਂ ਸ਼ਾਮਲ ਹਨ।

ਮੀਟਿੰਗ ਲਈ ਇਹ ਬੇਨਤੀ ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਭਾਰਤ ਵੱਲੋਂ ਪੈਦਾ ਹੋਣ ਵਾਲੇ ਖਤਰਿਆਂ ਤੋਂ ਕੈਨੇਡੀਅਨਾਂ ਦੀ ਰਾਖੀ ਕਰਨ ਲਈ ਇੱਕ ਸੰਸਦੀ ਕਮੇਟੀ ਦੀ ਮੰਗ ਤੋਂ ਬਾਅਦ ਕੀਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਨਵੀਂ ਦਿੱਲੀ ਵੱਲੋਂ ਅਪਰਾਧਿਕ ਜਾਂਚ ਵਿੱਚ ਸਹਿਯੋਗ ਨਾ ਕਰਨ ਤੋਂ ਬਾਅਦ ਛੇ ਭਾਰਤੀ ਡਿਪਲੋਮੈਟਾਂ ਨੂੰ ਕੱਢ ਦਿੱਤਾ ਗਿਆ।

Leave a Reply