Skip to main content

ਬ੍ਰਿਟਿਸ਼ ਕੋਲੰਬੀਆ : ਡੇਵਿਡ ਈਬੀ ਦੀ NDP ਸਰਕਾਰ ਆਪਣੇ ਵੱਡੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ, ਕਿਉਂਕਿ ਅਮਰੀਕਾ ਤੋਂ ਆ ਰਹੀ ਟੈਰੀਫ ਦੀ ਧਮਕੀ ਅਤੇ 9.4 ਬਿਲੀਅਨ ਡਾਲਰ ਦਾ ਬਜਟ ਘਾਟਾ ਇਸ ਸਮੇਂ ਵੱਡੀਆਂ ਚੁਣੌਤੀਆਂ ਹਨ। ਫਾਇਨੈਂਸ ਮਿਨਿਸਟਰ ਬ੍ਰੇਂਡਾ ਬੇਲੀ ਕੱਲ੍ਹ ਨੂੰ ਬਜਟ ਪੇਸ਼ ਕਰਨਗੇ, ਜਿਸ ਵਿੱਚ ਹੈਲਥ ਕੇਅਰ, ਕਿਫ਼ਾਇਤ ਅਤੇ ਆਰਥਿਕਤਾ ‘ਤੇ ਧਿਆਨ ਦਿੱਤਾ ਜਾਵੇਗਾ। ਕੁਝ ਵਾਅਦੇ, ਜਿਵੇਂ ਕਿ $1,000 ਦਾ ਗ੍ਰੋਸਰੀ ਰਿਬੇਟ, ਪਹਿਲਾਂ ਹੀ ਰੱਦ ਕਰ ਦਿੱਤੇ ਗਏ ਹਨ। ਹਾਲਾਂਕਿ ਹੈਲਥ ਕੇਅਰ ਮੁੱਢ ਤੋਂ ਹੀ ਮਹੱਤਵਪੂਰਨ ਮਾਮਲਾ ਰਿਹਾ ਹੈ, ਸਰਕਾਰ ਨੇ ਡਾਕਟਰਾਂ ਅਤੇ ਨਰਸਾਂ ਦੀ ਘਾਟ ਨੂੰ ਦੂਰ ਕਰਨ ਅਤੇ ਸਿਸਟਮ ਵਿੱਚ ਸੁਧਾਰ ਕਰਨ ਦੀ ਵਾਅਦਾ ਕੀਤਾ ਹੈ। ਹਾਲਾਂਕਿ ਆਲੋਚਕਾਂ ਨੂੰ ਚਿੰਤਾ ਹੈ ਕਿ NDP ਦੇ ਕਈ ਮਹੱਤਵਪੂਰਨ ਵਾਅਦੇ, ਆਰਥਿਕ ਦਬਾਅ ਦੇ ਕਾਰਨ ਦੇਰੀ ਦਾ ਸਾਹਮਣਾ ਕਰ ਸਕਦੇ ਹਨ, ਜਾਂ ਫਿਰ ਸੂਬਾ ਸਰਕਾਰ ਨੂੰ ਮੁੜ-ਵਿਚਾਰ ਦੀ ਲੋੜ ਪੈ ਸਕਦੀ ਹੈ।

Leave a Reply