ਬ੍ਰਿਟਿਸ਼ ਕੋਲੰਬੀਆ : ਅੱਜ ਸਵੇਰੇ 5:02 ਵਜੇ PT, ਸਿਡਨੀ, B.C. ਤੋਂ 42 ਕਿਮੀ ਪੂਰਬ ‘ਚ 4.5 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੇ ਹਲਕੇ ਝਟਕੇ ਵਿਕਟੋਰੀਆ ਅਤੇ ਵੈਂਕੂਵਰ ‘ਚ ਮਹਿਸੂਸ ਕੀਤੇ ਗਏ। ਭੂਚਾਲ ਓਰਕਾਸ ਆਇਲੈਂਡ, ਵਾਸ਼ਿੰਗਟਨ, ਜੋ B.C. ਦੇ ਸਾਊਦਰਨ ਗਲਫ਼ ਆਇਲੈਂਡਸ ਤੋਂ ਦੱਖਣ ਵੱਲ ਹੈ, ਦੇ ਨੇੜੇ ਆਇਆ। ਕੋਈ ਨੁਕਸਾਨ ਦੀ ਰਿਪੋਰਟ ਨਹੀਂ ਮਿਲੀ, ਅਤੇ ਭੂਚਾਲ ਦੀ ਤੀਬਰਤਾ ਘੱਟ ਹੋਣ ਕਰਕੇ ਕੋਈ ਜਨਤਕ ਚੇਤਾਵਨੀ ਜਾਰੀ ਨਹੀਂ ਕੀਤੀ ਗਈ।