ਤਾਈਵਾਨ: ਤਾਈਵਾਨ ‘ਚ ਆਏ ਭਿਆਨਕ ਭੂਚਾਲ ਦੀ ਰਿਕਟਰ ਪੈਮਾਨੇ ‘ਤੇ ਤੀਬਰਤਾ 7.4 ਰਹੀ।
ਇਸ ਭੂਚਾਲ ਸਦਕਾ ਜਿੱਥੇ ਮਰਨ ਵਾਲਿਆਂ ਦੀ ਗਿਣਤੀ 9 ਰਹੀ ਓਥੇ ਹੀ 963 ਜਣੇ ਜ਼ਖ਼ਮੀ ਹੋ ਗਏ ਹਨ।
ਇਸ ਭੂਚਾਲ ਦੇ ਕਾਰਨ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ,ਲੈਂਡਸਲਾਈਡ ਹੋਈ ਅਤੇ ਇਸਨੂੰ ਪਿਛਲੇ ਪੱਚੀ ਸਾਲਾਂ ‘ਚ ਸਭ ਤੋਂ ਵੱਡਾ ਭੂਚਾਲ ਦੱਸਿਆ ਗਿਆ ਹੈ,ਜਿਸਨੇ ਤਾਈਵਾਨ ਨੂੰ ਬੁਰੇ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ।
ਤਾਜ਼ਾ ਜਾਣਕਾਰੀ ਮੁਤਾਬਕ ਦੋ ਕੋਲਾ ਖਾਣਾਂ ‘ਚ ਇਸ ਭੂਚਾਲ ਦੇ ਕਾਰਨ 70 ਕਾਮੇ ਫਸ ਚੁੱਕੇ ਹਨ।