Skip to main content

ਓਂਟਾਰੀਓ: ਟੋਰਾਂਟੋ ਦੇ ਸੈਂਟੇਨਿਯਲ ਕਾਲਜ ਨੇ ਆਪਣੇ ਪ੍ਰੋਗਰਾਮਾਂ ਵਿੱਚ ਤੀਹ ਫ਼ੀਸਦ ਕਟੌਤੀਆਂ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਵਿਦਿਆਰਥੀਆਂ ਹੈਰਾਨੀ ਪੈਦੀ ਹੋਈ ਹੈ। ਇਹ ਕਟੌਤੀਆਂ ਓਂਟਾਰੀਓ ਵਿੱਚ ਹੋ ਰਹੀ ਵੱਡੀ ਕਟੌਤੀ ਦੇ ਹਿੱਸੇ ਦੇ ਤੌਰ ਤੇ ਕੀਤੀਆਂ ਜਾ ਰਹੀਆਂ ਹਨ, ਜਿੱਥੇ ਕਾਲਜ ਆਪਣੀਆਂ ਕਈ ਪ੍ਰੋਗਰਾਮਾਂ ਨੂੰ ਵਿੱਤੀ ਮੁਸ਼ਕਲਾਂ ਅਤੇ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਗਿਣਤੀ ਘਟਣ ਕਾਰਨ ਕਟ ਰਿਹਾ ਹੈ। ਇਹ ਵਿਦੇਸ਼ੀ ਵਿਦਿਆਰਥੀ, ਜੋ ਕਿ ਫੰਡਿੰਗ ਵਿੱਚ ਮਹੱਤਵਪੂਰਣ ਯੋਗਦਾਨ ਪਾ ਰਹੇ ਹਨ।
ਜ਼ਿਕਰਯੋਗ ਹੈ ਕਿ ਇੰਟਰਨੈਸ਼ਨਲ ਕਾਲਜ ਵਿਦਿਆਰਥੀਆਂ ਦਾ 70% ਬਣਾਉਂਦੇ ਸਨ। ਸੇਂਟ ਲਾਰੈਂਸ ਕਾਲਜ ਨੇ ਵੀ ਆਪਣੇ ਪ੍ਰੋਗਰਾਮਾਂ ਵਿੱਚ ਤਕਰੀਬਨ 40% ਕਟੌਤੀਆਂ ਕੀਤੀਆਂ ਹਨ ਅਤੇ ਓਂਟਾਰੀਓ ਦੇ 24 ਪਬਲਿਕ ਕਾਲਜਾਂ ਵਿੱਚ ਅੱਗੇ ਹੋਰ ਕਟੌਤੀਆਂ ਦੀ ਸੰਭਾਵਨਾ ਹੈ, ਜਿਨ੍ਹਾਂ ਨਾਲ ਲਗਭਗ 1,000 ਪ੍ਰੋਗਰਾਮ ਪ੍ਰਭਾਵਿਤ ਹੋ ਸਕਦੇ ਹਨ। ਸਕੂਲਾਂ ‘ਤੇ ਆਰਥਿਕ ਪ੍ਰਭਾਵ ਕੁੱਲ $4 ਬਿਲੀਅਨ ਤੱਕ ਪਹੁੰਚ ਸਕਦਾ ਹੈ ਅਤੇ ਛੋਟੇ ਸ਼ਹਿਰਾਂ ਅਤੇ ਕਮਿਊਨਿਟੀਆਂ ਨੂੰ ਇਸ ਤੋਂ ਵਧੇਰੇ ਨੁਕਸਾਨ ਹੋ ਸਕਦਾ ਹੈ ਕਿਉਂਕਿ ਉਹਨਾਂ ਦੀ ਆਰਥਿਕਤਾ ਕਾਲਜ ਗ੍ਰੈਜੂਏਟਸ ‘ਤੇ ਨਿਰਭਰ ਹੈ।

Leave a Reply