Skip to main content

ਵੈਨਕੂਵਰ:ਕੁਕਿਟਲਮ (Coquitlam) ਦੇ ਇੱਕ ਵਿਅਕਤੀ ਨੂੰ 13 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।ਸਬੰਧਤ ਵਿਅਕਤੀ ਕਥਿਤ ਤੌਰ ‘ਤੇ ‘ਚਾਈਲਡ ਪੋਰਨੋਗ੍ਰਾਫ਼ੀ’ (Child Pornography) ਦਾ ਦੋਸ਼ੀ ਪਾਇਆ ਗਿਆ ਹੈ।

ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ 39 ਸਾਲਾ ਕ੍ਰਿਸਟੋਫਰ ਥਾਮਸ ਸਮਿਥ ਨੂੰ ਚਾਈਲਡ ਪੋਰਨੋਗ੍ਰਾਫ਼ੀ ਨਾਲ ਸਬੰਧਤ ਸਮੱਗਰੀ ਪਬਲਿਸ਼ ਕਰਨ, ਵੰਡਣ ਅਤੇ ਰੱਖਣ ਦੇ ਮਾਮਲੇ ‘ਚ ਦੋਸ਼ੀ ਪਾਇਆ ਗਿਆ ਹੈ।

ਦੱਸ ਦੇਈਏ ਕਿ ਉਸਨੂੰ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਤੋਂ ਇਲਾਵਾ 3 ਸਾਲ ਦੀ ਪ੍ਰੋਬੇਸ਼ਨ ਵੀ ਲੱਗੀ ਹੈ।ਜਿਸ ਤਹਿਤ ਉਸ ਉੱਪਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੱਕ ਪਹੁੰਚ ਲਈ ਕਈ ਸ਼ਰਤਾਂ ਲਾਗੂ ਹੋਣਗੀਆਂ, ਜਿਸਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।

ਪੁਲਿਸ ਮੁਤਾਬਕ ਸਾਲ 2018 ‘ਚ ਆਰਸੀਐੱਮਪੀ ਦੁਆਰਾ ਆਨਲਾਈਨ ਜਾਂਚ ਵੀ ਕੀਤੀ ਗਈ ਸੀ।

ਇਸ ਤੋਂ ਇਲਾਵਾ ਵਿਕਟੋਰੀਆ ਪੁਲਿਸ ਦੁਆਰਾ ਵੀ ਜਾਂਚ ਕੀਤੀ ਗਈ ਸੀ।

ਜਿਸਦੇ ਚਲਦੇ ਉਸਨੂੰ ਅਕਤੂਬਰ, 2019 ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ।ਇਸੇ ਸਬੰਧ ਵਿੱਚ ਹੁਣ ਉਸਨੂੰ 13 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ, ਅਤੇ ਤਿੰਨ ਸਾਲ ਦੀ ਪ੍ਰੋਬੇਸ਼ਨ ਵੀ ਲੱਗੀ ਹੈ।

Leave a Reply

Close Menu