ਸਰੀ: ਬੀ.ਸੀ. ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ,ਸਰੀ ਵਿੱਚ ਅਮਰੀਕੀ ਟੈਰੀਫਜ਼ ਦੇ ਪ੍ਰਭਾਵ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ। ਸਰੀ ਬੋਰਡ ਆਫ ਟਰੇਡ ਨੇ ਸਥਾਨਕ ਬਿਜ਼ਨਸ ਦਾ ਸਰਵੇਖਣ ਕੀਤਾ ਹੈ ਅਤੇ ਕਿਹਾ ਹੈ ਕਿ ਡਰ ਅਤੇ ਨਿਰਾਸ਼ਾ ਦੇ ਨਾਲ-ਨਾਲ, ਕਈ ਕਾਰੋਬਾਰੀਆਂ ਨੂੰ ਆਪਣੇ ਵਿੱਤੀ ਨੁਕਸਾਨ ਦਾ ਡਰ ਹੈ। ਸਰਵੇਖਣ ਦੇ ਅਨੁਸਾਰ, 91.2% ਬਿਜ਼ਨਸ ਮਾਲਕਾਂ ਨੂੰ ਵਿੱਤੀ ਨੁਕਸਾਨ ਦੀ ਉਮੀਦ ਹੈ ਅਤੇ 79.4% ਨੂੰ ਰੋਜ਼ਗਾਰ ਅਤੇ ਕੰਮ ਕਾਜ ‘ਤੇ ਪ੍ਰਭਾਵ ਦਾ ਖ਼ਤਰਾ ਹੈ, ਜਿਸ ਵਿੱਚ ਕਰਮਚਾਰੀਆਂ ਦੀ ਛਾਂਟੀ , ਉਤਪਾਦਨ ਵਿੱਚ ਕਮੀ ਸ਼ਾਮਿਲ ਹੈ। ਖੇਤੀਬਾੜੀ, ਮੈਨੂਫੈਕਚਰਿੰਗ ਅਤੇ ਰਿਟੇਲ ਤੋਂ ਇਲਾਵਾ ਹੋਟੇਲਸ ਵਰਗੇ ਖੇਤਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਹਨ। ਬੋਰਡ ਨੇ ਸਾਰੀਆਂ ਸਰਕਾਰਾਂ ਤੋਂ ਕਈ ਕਾਰਵਾਈਆਂ ਦੀ ਮੰਗ ਕੀਤੀ ਹੈ, ਜਿਸ ‘ਚ ਕਨੇਡੀਅਨ ਸਪਲਾਇਰ ਡਾਇਰੈਕਟਰੀ ਬਣਾਉਣਾ, ਨਿਰਯਾਤ ਸਿਖਲਾਈ ਅਤੇ ਛੋਟੇ ਬਿਜ਼ਨਸਾਂ ਨੂੰ ਕਰਜ਼ੇ ਤੋਂ ਰਾਹਤ ਪ੍ਰਦਾਨ ਕਰਨ ਦੀ ਮੰਗ ਹੈ। ਓਥੇ ਹੀ ਸਥਾਨਕ ਨਿਵਾਸੀਆਂ ਨੂੰ ਕਨੇਡੀਅਅਨ ਸਮਾਨ ਖਰੀਦਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।