ਵੈਨਕੂਵਰ: ਬੀ.ਸੀ. ਸਿਵਲ ਲਿਬਰਟੀਜ਼ ਐਸੋਸੀਏਸ਼ਨ ਵੱਲੋਂ ਬੇਘਰ (Homeless) ਲੋਕਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ।ਐਸੋਸੀਏਸ਼ਨ ਵੱਲੋਂ ਹਾਊਸਿੰਗ ਮਨਿਸਟਰ (Housing Minister) ਰਵੀ ਕਾਹਲੋਂ ਨਾਲ ਵੀ ਗੱਲਬਾਤ ਕੀਤੀ ਗਈ ਹੈ।
ਵੈਨਕੂਵਰ ਦੀ ਹੇਸਟਿੰਗਸ ਸਟਰੀਟ ਅਤੇ ਐਬਸਟਫੋਰਡ ਦੇ ਲੋਂਜ਼ੋ ਪਾਰਕ ਚੋਂ ਹਟਾਏ ਗਏ ਲੋਕਾਂ ਨੂੰ ਸਰਕਾਰ ਵੱਲੋਂ ਸਹਾਇਤਾ ਦਿੱਤੇ ਜਾਣ ਨੂੰ ਲੈ ਕੇ ਗੱਲ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਹੇਸਟਿੰਗਜ਼ ਸਟ੍ਰੀਟ ਅਤੇ ਲੋਂਜ਼ੋ ਪਾਰਕ ਵਿੱਚ ਟੈਂਟ ਹਟਾਏ ਗਏ ਸਨ, ਅਤੇ ਕਿਹਾ ਗਿਆ ਸੀ ਕਿ ਇਹ ਗੈਰ-ਕਾਨੂੰਨੀ ਹੈ।
ਸਿਵਲ ਲਿਬਰਟੀਜ਼ ਐਸੋਸੀਏਸ਼ਨ ਦੁਆਰਾ ਮੰਗ ਕੀਤੀ ਜਾ ਰਹੀ ਹੈ ਕਿ ਹਾਊਸਿੰਗ ਮਨਿਸਟਰ ਵੱਲੋਂ ਬੇਘਰ ਲੋਕਾਂ ਨੂੰ ਘਰ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ।
ਅਤੇ ਲੋਕਾਂ ਦੇ ਹੱਕਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਮਿਊਂਸਪੈਲਟੀ ਦੀ ਜਬਾਵਦੇਹੀ ਹੋਣੀ ਚਾਹੀਦੀ ਹੈ।
ਸਿਵਲ ਲਿਬਰਟੀਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਰਕਾਰ ਨੂੰ ਤੁਰੰਤ ਅੱਗੇ ਆਕੇ ਇਹਨਾਂ ਲੋਕਾਂ ਲਈ ਕੋਈ ਉਪਰਾਲਾ ਕਰਨਾ ਚਾਹੀਦਾ ਹੈ, ਤਾਂ ਜੋ ਅੱਤ ਦੀ ਸਰਦੀ ਤੋਂ ਪਹਿਲਾਂ ਉਹਨਾਂ ਲਈ ਰਹਿਣ ਦਾ ਪ੍ਰਬੰਧ ਕੀਤਾ ਜਾ ਸਕੇ।