ਵੈਨਕੂਵਰ :ਵੈਂਕੂਵਰ ਸਿਟੀ ਕੌਂਸਲ ਨੇ ਇੱਕ ਇਲੈਕਟ੍ਰਿਕ ਫੈਰੀ ਸਰਵਿਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਡਾਊਨਟਾਊਨ ਵੈਂਕੂਵਰ ਨੂੰ ਬੋਇਨ ਆਈਲੈਂਡ ਅਤੇ ਗਿਬਸਨਜ਼ ਨਾਲ ਜੋੜੇਗੀ। ਇਹ ਯੋਜਨਾ ਕੌਂਸਲਰ ਰੇਬੇਕਾ ਬਲਾਈ ਦੁਆਰਾ ਪੇਸ਼ ਕੀਤੀ ਗਈ ਸੀ। ਇਸਨੂੰ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਫੈਰੀ ਪੂਰੀ ਤਰ੍ਹਾਂ ਪ੍ਰਦੂਸ਼ਣ-ਮੁਕਤ ਹੋਵੇਗੀ ਅਤੇ ਗ੍ਰੀਨਲਾਈਨ ਫੈਰੀਜ਼ ਦੁਆਰਾ ਚਲਾਈ ਜਾਵੇਗੀ, ਜਿਸ ਨਾਲ ਹਰ ਰੋਜ਼ 500 ਕਾਰ ਟ੍ਰਿਪ ਦੀ ਬੱਚਤ ਹੋਵੇਗੀ। ਇਸ ਪ੍ਰੋਜੈਕਟ ਨੂੰ ਲੋਕਲ ਮੇਅਰ ਅਤੇ ਟੂਰੀਜ਼ਮ ਓਪਰੇਟਰਾਂ ਦਾ ਵੀ ਸਮਰਥਨ ਮਿਲਿਆ ਹੈ। ਹਾਲਾਂਕਿ ਕੁਝ ਨਿਵਾਸੀ ਇਸਦੀ ਲਾਗਤ ਅਤੇ ਬੀ.ਸੀ. ਫੈਰੀਜ਼ ਦੇ ਮੁਕਾਬਲੇ ਇਸਦੀ ਭਰੋਸੇਯੋਗਤਾ ਨੂੰ ਲੈਕੇ ਚਿੰਤਤ ਹਨ। ਇਹ ਪ੍ਰੋਜੈਕਟ, ਜਿਸ ਦੀ ਕੀਮਤ 60 ਮਿਲੀਅਨ ਡਾਲਰ ਹੈ, ਪ੍ਰਾਈਵੇਟ ਇਨਵੇਸਟਰਜ਼ ਅਤੇ ਫੈਡਰਲ ਪ੍ਰੋਗਰਾਮ ਦੇ ਅਧੀਨ ਫੰਡ ਕੀਤਾ ਜਾਵੇਗਾ। ਕੋਲ ਹਾਰਬਰ ਵਿਚ ਇਲੈਕਟ੍ਰਿਕ ਫੈਰੀ ਲੈਂਡਿੰਗ ਦੀ ਥਾਂ ਅਜੇ ਤੱਕ ਫਾਈਨਲਾਈਜ਼ ਨਹੀਂ ਹੋਈ ਹੈ, ਅਤੇ ਇੱਕ ਉੱਚਿਤ ਡੈੱਕ ਪੁਆਇੰਟ ਮਿਲਣ ਤੋਂ ਬਾਅਦ ਹੀ ਫੈਰੀ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ।