Skip to main content

ਚਿਲਵੈਕ: ਬੀਤੇ ਕੱਲ੍ਹ ਚਿਲਵੈਕ ਵਿਖੇ ਹੋਏ ਦੋਹਰੇ ਕਤਲ-ਕਾਂਡ ਦੀ ਜਾਂਚ ਲਈ IHIT ਨੂੰ ਤਾਇਨਾਤ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਬੀਤੇ ਕੱਲ੍ਹ ਚਿਲਵੈਕ RCMP  ਨੂੰ ਰਾਤੀਂ 7:45 ਵਜੇ ਚਿਲਵੈਕ ਲੇਕ ਰੋਡ, 46000 ਬਲੌਕ ‘ਤੇ ਬੁਲਾਇਆ ਗਿਆ।ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਨੇੜਲੀ ਰਿਹਾਇਸ਼ ‘ਚ ਦੋ ਮ੍ਰਿਤਕ ਵਿਅਕਤੀ ਮਿਲੇ।

ਪੁਲਿਸ ਵੱਲੋਂ ਇਸ ਸਬੰਧ ਵਿੱਚ ਇੱਕ ਸ਼ੱਕੀ ਦੀ ਵੀ ਪਛਾਣ ਕੀਤੀ ਗਈ ਹੈ, ਜਿਸਨੂੰ ਕਿ ਹਿਰਾਸਤ ਵਿੱਚ ਲਿਆ ਗਿਆ ਹੈ।ਪੁਲਿਸ ਮੁਤਾਬਕ ਇਸ ਸਬੰਧ ਵਿੱਚ ਕੋਈ ਜਨਤਕ ਖ਼ਤਰਾ ਨਹੀਂ ਹੈ।

ਇਸ ਦੋਹਰੇ ਕਤਲ ਕਾਂਡ ਦੀ ਜਾਂਚ ਦੇ ਸਬੰਧ ਵਿੱਚ ਹੁਣ ਇੰਟੀਗ੍ਰੇਟਟਡ ਇਨਵੈਸਟੀਗੇਸ਼ਨ ਟੀਮ ਨੂੰ ਬੁਲਾਇਆ ਗਿਆ ਹੈ, ਜੋ ਕਿ ਚਿਲਵੈਕ ਆਰਸੀਐੱਮਪੀ ਨਾਲ ਮਿਲਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਪੁਲਿਸ ਇਹਨਾਂ ਕਤਲਾਂ ਦੇ ਸਬੰਧ ‘ਚ  ਸਬੂਤ ਇੱਕਠੇ ਕਰ ਰਹੀ ਹੈ, ਅਜੇ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏ।ਇਸ ਮਾਮਲੇ ਨੂੰ ਲੈਕੇ ਅਗਲੀ ਜਾਣਕਾਰੀ ਆਈ ਹਿੱਟ ਵੱਲੋਂ ਦਿੱਤੀ ਜਾਵੇਗੀ।

 

Leave a Reply

Close Menu