ਕੈਨੇਡਾ:ਮੌਰਗੇਜ ਮਾਹਰਾਂ ਦਾ ਕਹਿਣਾ ਹੈ ਕਿ ਜਿਹੜੇ 1.2 ਮਿਲੀਅਨ ਕੈਨੇਡਾ ਵਾਸੀਆਂ (Canadians) ਦੀ ਮੌਰਗੇਜ (Mortgage) ਟਰਮਜ਼ ਆਉਣ ਵਾਲੇ ਸਾਲ ‘ਚ ਖ਼ਤਮ ਹੋਣ ਜਾ ਰਹੀ ਹੈ,ਉਹਨਾਂ ਦਾ ਮਹੀਨੇਵਾਰ ਭੁਗਤਾਨ ਦੁੱਗਣਾ ਹੋ ਸਕਦਾ ਹੈ।
ਜਿਸ ਨਾਲ ਉਹਨਾਂ ਨੂੰ ਰਿਨਿਊ ਜਾਂ ਰੀਫਾਇਨਾਂਸ ਕਰਵਾਉਣ ਨੂੰ ਲੈ ਕੇ ਫੈਸਲਾ ਕਰਨਾ ਪਵੇਗਾ।
ਦੱਸ ਦੇਈਏ ਕਿ ਰੀਫਾਇਨਾਂਸ ਦੇ ਤਹਿਤ ਮਹੀਨੇਵਾਰ ਕਿਸ਼ਤ ਘਟ ਜਾਵੇਗੀ,ਜੋ ਕਿ ਲੰਬੇ ਸਮੇਂ ਲਈ ਚੱਲੇਗੀ।
ਦੂਜੇ ਪਾਸੇ ਰੀਨਿਊ ਦੇ ਤਹਿਤ ਟਰਮ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਮੌਰਗੇਜ ਕਾਂਟਰੈਕਟ ਨਵੇਂ ਵਿਆਜ ਦੇ ਅਧਾਰ ‘ਤੇ ਅਪਡੇਟ ਕੀਤਾ ਜਾਵੇਗਾ।
ਜਿੱਥੇ ਕੈਨੇਡਾ ਵਾਸੀ ਪਹਿਲਾਂ ਹੀ ਨਿੱਤ ਵਧਦੀ ਮਹਿੰਗਾਈ ਤੋਂ ਪ੍ਰੇਸ਼ਾਨ ਹਨ,ਓਥੇ ਹੀ ਇਹ ਨਵੀਂ ਗਾਜ਼ ਡਿੱਗਣ ਜਾ ਰਹੀ ਹੈ।
ਇੱਕ ਤਾਜ਼ਾ ਸਰਵੇ ਦੱਸਦਾ ਹੈ ਕਿ 15 ਫੀਸਦ ਕੈਨੇਡਾ ਵਾਸੀ ਮਹੀਨੇਵਾਰ ਭੁਗਤਾਨ ਕੀਤੇ ਜਾਣ ਵਾਲੀ ਇਸ ਮੌਰਗੇਜ ਰਾਸ਼ੀ ਲਈ ਸੰਘਰਸ਼ ਕਰ ਰਹੇ ਹਨ।
ਜਦੋਂ ਕਿ ਮਾਰਚ ਮਹੀਨੇ ‘ਚ ਇਸਦੀ ਦਰ 8% ਸੀ ਅਤੇ ਜੂਨ ਵਿੱਚ 11% ਸੀ।
79 ਫੀਸਦ ਲੋਕ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਜਦੋਂ ਮੌਰਗੇਜ ਅਪਡੇਟ ਹੋ ਜਾਵੇਗੀ ਤਾਂ ਉਹਨਾਂ ਨੂੰ ਜ਼ਿਆਦਾ ਭੁਗਤਾਨ ਦਾ ਸਾਹਮਣਾ ਕਰਨਾ ਪਵੇਗਾ।