ਓਟਵਾ:ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ , ਤੀਜੀ ਤਿਮਾਹੀ ਵਿੱਚ, ਕੈਨੇਡੀਅਨ ਲੋਕਾਂ ਦਾ ਕਰਜ਼ਾ ਉਨ੍ਹਾਂ ਦੀ ਆਮਦਨੀ ਦੇ ਮੁਕਾਬਲੇ ਘਟਿਆ ਹੈ। ਇਹ ਇਸ ਲਈ ਹੋਇਆ ਦੱਸਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਆਮਦਨੀ ਕਰਜ਼ੇ ਨਾਲੋਂ ਜਿਆਦਾ ਵਧੀ। ਪਿਛਲੀ ਤਿਮਾਹੀ ਵਿੱਚ, ਘਰੇਲੂ ਆਮਦਨੀ ਦੇ ਮੁਕਾਬਲੇ ਕਰਜ਼ਾ 1.75 ਗੁਣਾ ਸੀ, ਜੋ ਹੁਣ 1.73 ਗੁਣਾ ਹੋ ਗਿਆ ਹੈ। ਇਸਨੂੰ ਇੱਕ ਚੰਗਾ ਸੰਕੇਤ ਦੱਸਿਆ ਜਾ ਰਿਹਾ ਹੈ ਕਿਉਂਕਿ ਇਹ ਦਰਸਾਉਂਦਾ ਹੈ ਕਿ ਲੋਕ ਆਪਣਾ ਕਰਜ਼ਾ ਵਧੀਆ ਤਰੀਕੇ ਨਾਲ ਸੰਭਾਲ ਰਹੇ ਹਨ।
ਇਸ ਦੇ ਨਾਲ ਹੀ, ਜੋ ਰਕਮ ਲੋਕ ਆਪਣੇ ਕਰਜ਼ੇ ਦੇ ਭੁਗਤਾਨ ਲਈ ਵਰਤਦੇ ਹਨ,ਜੋ ਕਿ “ਡੈੱਟ ਸਰਵਿਸ ਰੇਸ਼ੋ” ਦੇ ਤੌਰ ‘ਤੇ ਜਾਣੀ ਜਾਂਦੀ ਹੈ ਉਸ ਚ ਵੀ ਕਮੀ ਦਰਜ ਕੀਤੀ ਗਈ ਹੈ। ਇਹ ਪਿਛਲੀ ਤਿਮਾਹੀ ‘ਚ 14.98% ਸੀ,ਜੋ ਹੁਣ ਘਟ ਕੇ 14.72% ਹੋ ਗਿਆ ਹੈ। ਇਸਦਾ ਮਤਲਬ ਹੈ ਕਿ ਲੋਕ ਆਪਣੀ ਆਮਦਨੀ ਦਾ ਘੱਟ ਹਿੱਸਾ ਕਰਜ਼ਾ ਭਰਨ ‘ਤੇ ਖਰਚ ਕਰ ਰਹੇ ਹਨ। ਕਰਜ਼ੇ ਦੇ ਭੁਗਤਾਨ ਵਿੱਚ ਥੋੜ੍ਹਾ ਵਾਧਾ ਹੋਇਆ, ਪਰ ਆਮਦਨੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ।