ਕੈਨੇਡਾ:ਵਧ ਰਹੀ ਮਹਿੰਗਾਈ ਦੇ ਚਲਦੇ ਕੈਨੇਡੀਅਨ (Canadian) ਫੂਡ ਬੈਂਕਸ (Food Banks) ‘ਤੇ ਨਿਰਭਰ ਰਹਿਣ ਵਾਲੇ ਲੋਕਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।
ਵੈਨਕੂਵਰ ਬੈਂਕ ਫੂਡ ਦੇ ਐਕਜ਼ੈਕਟਿਵ ਦਾ ਕਹਿਣਾ ਹੈ ਕਿ ਫੂਡ ਬੈਂਕ ‘ਤੇ ਨਿਰਭਰ ਰਹਿਣ ਵਾਲੇ ਲੋਕਾਂ ਦੀਆਂ ਕਹਾਣੀਆਂ ਹੋਰ ਵੀ ਵਧੇਰੇ ਦੁੱਖਦਾਇਕ ਹਨ।
ਕੁੱਝ ਪਰਿਵਾਰ ਦਿਨ ਦੇ ਸਮੇਂ ਭੁੱਖੇ ਰਹਿ ਰਹੇ ਹਨ,ਅਤੇ ਕੁੱਝ ਬਜ਼ੁਰਗ ਕਈ ਮਹੀਨੇ ਬਿਨਾਂ ਫਲ ਖਾਧੇ ਗੁਜ਼ਾਰਾ ਕਰ ਰਹੇ ਹਨ।
ਫੂਡ ਬੈਂਕ ਕੈਨੇਡਾ ਦੇ ਅੰਕੜੇ ਦੱਸਦੇ ਹਨ ਕਿ ਮਾਰਚ ਮਹੀਨੇ ਵਿੱਚ 2 ਮਿਲੀਅਨ ਲੋਕਾਂ ਵੱਲੋਂ ਫੂਡ ਬੈਂਕ ਤੋਂ ਸਹਾਇਤਾ ਲਈ ਗਈ।
ਜੋ ਕਿ ਸਾਲ ਦਰ ਸਾਲ ਦੇ ਵਾਧੇ ਮੁਤਾਬਕ 32 ਫੀਸਦ ਦਾ ਵਾਧਾ ਦਰਸਾ ਰਹੀ ਹੈ,ਅਤੇ ਮਾਰਚ 2019 ਤੋਂ ਲੈ ਕੇ ਹੁਣ ਤੱਕ ਫੂਡ ਬੈਂਕ ਦੀ ਨਿਰਭਰਤਾ ਉੱਪਰ 78% ਦਾ ਵਾਧਾ ਹੋਇਆ ਹੈ।