ਵਾਸ਼ਿੰਗਟਨ:ਕੈਨੇਡਾ ਦੇ ਪ੍ਰੀਮੀਅਰ ਅੱਜ ਵਾਸ਼ਿੰਗਟਨ ਵਿੱਚ ਹਨ,ਜਿੱਥੇ ਉਹ ਯੂ.ਐੱਸ. ਲਾਅਮੇਕਰਜ਼,ਬਿਜ਼ਨਸ ਗਰੁੱਪ ਨਾਲ ਮਿਲਕੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਐਲਾਨ ਕੀਤੇ ਟੈਰਿਫ਼ ਦੇ ਖ਼ਿਲਾਫ਼ ਆਪਣੀ ਅਵਾਜ਼ ਚੁੱਕ ਰਹੇ ਹਨ।
ਇਹ ਪਹਿਲੀ ਵਾਰ ਹੈ ਜਦੋਂ 13 ਪ੍ਰੀਮੀਅਰ ਇਕੱਠੇ ਵਾਸ਼ਿੰਗਟਨ ਪਹੁੰਚੇ ਹਨ।
ਓਂਟਾਰੀਓ ਪ੍ਰੀਮੀਅਰ ਡੱਗ ਫੋਰਡ ਨੇ ਯੂ.ਐੱਸ. ਚੈਂਬਰ ਆੱਫ ਕਾਮਰਸ ਨੂੰ ਅਪੀਲ ਕੀਤੀ ਹੈ ਕਿ ਟਰੰਪ ਨੂੰ ਦੱਸਣ ਕਿ ਇਹਨਾਂ ਟੈਰਿਫ਼ਾਂ ਦੇ ਕਾਰਨ ਦੋਵੇਂ ਦੇਸ਼ਾਂ ਦੀ ਅਰਥਵਿਵਸਥਾ ਨੂੰ ਨੁਕਸਾਨ ਹੋਵੇਗਾ।
ਹਾਲ ਹੀ ‘ਚ ਰਾਸ਼ਟਰਪਤੀ ਟਰੰਪ ਨੇ ਐਗਜ਼ੈਕਟਿਵ ਆਰਡਰ ‘ਤੇ ਸਾਈਨ ਕੀਤਾ ਹੈ,ਜਿਸ ਨਾਲ ਸਟੀਲ ਅਤੇ ਐਲੂਮੀਨੀਅਮ ਇਮਪੋਰਟ ‘ਤੇ 25% ਟੈਰਿਫ਼ ਲਾਗੂ ਹੋਣਗੇ,ਜੋ ਕਿ ਕੈਨੇਡੀਅਨ ਉਤਪਾਦਾਂ ਉੱਪਰ ਵੀ 12 ਮਾਰਚ ਤੋਂ ਲਾਗੂ ਹੋਵੇਗਾ।
ਇਹ ਡਿਊਟੀਜ਼ ਉਸ ਤੋਂ ਇੱਕ ਹਫ਼ਤੇ ਬਾਅਦ ਐਲਾਨ ਕੀਤੀਆਂ ਗਈਆਂ ਹਨ,ਜਦੋਂ ਟਰੰਪ ਦੁਆਰਾ ਕੈਨੇਡਾ ‘ਤੇ ਲਾਗੂ ਕੀਤੇ ਜਾਣ ਵਾਲੇ ਟੈਰਿਫ਼ ਨੂੰ 30 ਦਿਨ ਲਈ ਮੁਲਤਵੀ ਕਰ ਦਿੱਤਾ ਸੀ।