ਓਟਵਾ:ਕੈਨੇਡਾ ਸਰਕਾਰ ਨੇ ਟੈਸਲਾ ਕਾਰਾਂ ਲਈ ਮਿਲਣ ਵਾਲੀ ਇਲੈਕਟ੍ਰਿਕ ਵਾਹਨ ਰੀਬੇਟ ‘ਤੇ ਰੋਕ ਲਗਾ ਦਿੱਤੀ ਹੈ। ਟ੍ਰਾਂਸਪੋਰਟ ਮਨਿਸਟਰ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਕਿ ਜਦ ਤੱਕ ਅਮਰੀਕਾ ਵੱਲੋਂ ਕੈਨੇਡਾ ਉੱਤੇ ਲਾਏ ਗਏ ਨਾਜਾਇਜ਼ ਟੈਰੀਫ਼ ਜਾਰੀ ਰਹਿਣਗੇ,ਅਗਲੇ ਪ੍ਰੋਗਰਾਮਾਂ ਵਿੱਚ ਟੈਸਲਾ ਨੂੰ ਰੀਬੇਟ ਨਹੀਂ ਮਿਲੇਗੀ,
ਟੈਸਲਾ ਨੇ ਰੀਬੇਟ ਖਤਮ ਹੋਣ ਤੋਂ ਪਹਿਲਾਂ ਹਜ਼ਾਰਾਂ ਅਰਜ਼ੀਆਂ ਦਾਖਲ ਕੀਤੀਆਂ, ਜਿਸ ਨਾਲ ਜਾਪ ਰਿਹਾ ਹੈ ਕਿ ਹਰ 30 ਸਕਿੰਟ ’ਚ ਇਕ ਕਾਰ ਵੇਚੀ ਗਈ। ਐਨ.ਡੀ.ਪੀ. ਦੇ ਉਮੀਦਵਾਰ ਬ੍ਰਾਇਨ ਮੈਸੀ ਨੇ ਕਿਹਾ ਕਿ ਇਸ ਕਾਰਨ ਕੈਨੇਡੀਅਨ ਕਾਰ ਕੰਪਨੀਜ਼ ਅਤੇ ਕੈਨੇਡੀਅਨ ਗਾਹਕ ਪਿੱਛੇ ਰਹਿ ਗਏ ਹਨ। ਉਹ ਚਾਹੁੰਦੇ ਨੇ ਕਿ ਅਗਲੇ ਪ੍ਰੋਗਰਾਮ ਸਿਰਫ਼ ਕੈਨੇਡਾ ਵਿੱਚ ਬਣੀਆਂ ਗੱਡੀਆਂ ਲਈ ਹੋਣ ਜਾਂ ਫਿਰ ਉਹਨਾਂ ਦੇਸ਼ਾਂ ਨਾਲ ਜਿੱਥੇ ਬਰਾਬਰੀ ਵਾਲਾ ਸਮਝੌਤਾ ਹੋਵੇ।