ਓਟਵਾ: ਸਟੈਟਿਸਟਿਕ ਕੈਨੇਡਾ ਵੱਲੋਂ ਦੇਸ਼ ਦੀ ਅਬਾਦੀ ‘ਚ ਹੋਏ ਵਾਧੇ ਨੂੰ ਲੈ ਕੇ ਅੰਕੜੇ ਸਾਂਝੇ ਕੀਤੇ ਗਏ ਹਨ।
ਏਜੰਸੀ ਦਾ ਕਹਿਣਾ ਹੈ ਕਿ ਇਸ ਸਾਲ ਦੀ ਪਹਿਲੀ ਤਿਮਾਹੀ ‘ਚ ਦੇਸ਼ ਦੀ ਅਬਾਦੀ 41 ਮਿਲੀਅਨ ਤੱਕ ਪਹੁੰਚ ਗਈ ਹੈ,ਜੋ ਕਿ 0.6 ਫੀਸਦ ਦਾ ਵਾਧਾ ਦਰਸਾ ਰਿਹਾ ਹੈ।
ਏਜੰਸੀ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ 1 ਅਪ੍ਰੈਲ ਨੂੰ ਅਬਾਦੀ 41,012,563 ਹੋ ਗਈ ਜਿਸ ‘ਚ 242,673 ਦਾ ਵਾਧਾ ਪਹਿਲੇ ਤਿੰਨ ਮਹੀਨਿਆਂ ਦੌਰਾਨ ਹੋਇਆ ਹੈ।
ਸਟੈਟ ਕੈਨੇਡਾ ਦਾ ਕਹਿਣਾ ਹੈ ਕਿ ਇਹ ਵਾਧਾ ਦੇਸ਼ ਭਰ ‘ਚ ਆਏ 121,758 ਪ੍ਰਵਾਸੀਆਂ ਦੇ ਸਦਕਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਜਿੱਥੇ ਅਬਾਦੀ ਵਧੀ ਹੈ ਓਥੇ ਹੀ 12,613 ਜਣਿਆਂ ਵੱਲੋਂ ਪ੍ਰਵਾਸ ਵੀ ਕੀਤਾ ਗਿਆ ਹੈ।
ਕੈਨੇਡਾ ਵੱਲੋਂ 131,810 ਗੈਰ-ਸਥਾਈ ਨਿਵਾਸੀ ਵੀ ਅਬਾਦੀ ‘ਚ ਸ਼ਾਮਲ ਕੀਤੇ ਗਏ ਹਨ।
ਏਜੰਸੀ ਦਾ ਕਹਿਣਾ ਹੈ ਕਿ ਜ਼ਿਆਦਾ ਵਾਧਾ ਸਰਕਾਰ ਦੇ ਉਸ ਐਲਾਨ ਤੋਂ ਪਹਿਲਾਂ ਦਰਜ ਕੀਤਾ ਗਿਆ,ਜਿਸ ‘ਚ ਅਸਥਾਈ ਪ੍ਰਵਾਸੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਪਰਮਿਟਸ ਦੀ ਗਿਣਤੀ ਨੂੰ ਸੀਮਤ ਕਰਨ ਲਈ ਕਿਹਾ ਗਿਆ ਸੀ।

Leave a Reply