Skip to main content

ਓਟਵਾ: ਕੈਨੇਡਾ ਦੇ ਆਰਥਿਕ ਸਥਿਤੀ ‘ਚ ਸਾਲ 2024 ਦੀ ਅਖ਼ੀਰਲੀ ਤਿਮਾਹੀ ‘ਚ ਉਮੀਦ ਤੋਂ ਵੱਧ ਵਾਧਾ ਹੋਇਆ ਅਤੇ ਆਰਥਿਕ ਵਾਧਾ 2.6 ਫੀਸਦ ਤੱਕ ਪਹੁੰਚ ਗਿਆ। ਇਹ ਵਾਧਾ ਘਰਾਂ ਦੁਆਰਾ ਕੀਤੇ ਖ਼ਰਚੇ ਕਰਕੇ ਦਰਜ ਕੀਤਾ ਗਿਆ ਹੈ,ਜੋ ਖ਼ਾਸਕਰ ਨਵੀਆਂ ਗੱਡੀਆਂ ਦੀ ਖ਼ਰੀਦਦਾਰੀ ਕਾਰਨ ਹੋਇਆ ਹੈ।ਦਸੰਬਰ ਮਹੀਨੇ ‘ਚ ਰਿਟੇਲ ਗਤੀਵਿਧੀ ਵੀ ਕਾਫੀ ਦੇਖਣ ਨੂੰ ਮਿਲੀ।
ਇਸ ਤੋਂ ਇਲਾਵਾ ਟ੍ਰਾਂਸਪੋਰਟੇਸ਼ਨ ਅਤੇ ਰੈਜ਼ੀਡੈਂਸ਼ੀਅਲ ਕੰਸਟ੍ਰਕਸ਼ਨ ਜਿਹੇ ਸੈਕਟਰਾਂ ‘ਚ ਵੀ ਵਾਧਾ ਦਰਜ ਕੀਤਾ ਗਿਆ।
ਹਾਲਾਂਕਿ ਆਰਥਿਕ ਵਾਧੇ ‘ਚ ਸੁਧਾਰ ਦੇ ਸੰਕੇਤ ਹਨ,ਪਰ ਫਿਰ ਵੀ ਚਿੰਤਾਵਾਂ ਜਾਰੀ ਹਨ ਜੋ ਕਿ ਅਮਰੀਕਾ ਦੁਆਰਾ ਲਗਾਏ ਜਾਣ ਵਾਲੇ ਟ੍ਰੇਡ ਟੈਰਿਫ਼ ਕਰਕੇ ਹਨ, ਜੋ ਕਿ ਸਾਲ 2025 ‘ਚ ਆਰਥਿਕ ਵਾਧੇ ਨੂੰ ਧੀਮਾ ਕਰ ਸਕਦੇ ਹਨ।
ਇਹਨਾਂ ਚਿੰਤਾਵਾਂ ਦੇ ਬਾਵਜੂਦ ਅਰਥਸ਼ਾਸ਼ਤਰੀ ਆਸਵੰਦ ਹਨ ਕਿਉਂਕਿ ਟੈਰਿਫ ਦਾ ਖਤਰਾ ਇਕਾਨਮੀ ਦੇ ਆਊਟਲੁੱਕ ਅਤੇ ਵਿਆਜ਼ ਦਰਾਂ ਨੂੰ ਲੈ ਕੇ ਫੈਸਲੇ ‘ਤੇ ਅਸਰ ਪਾ ਸਕਦਾ ਹੈ।

Leave a Reply