Skip to main content

ਬ੍ਰਿਟਿਸ਼ ਕੋਲੰਬੀਆ : ਫ੍ਰੇਜ਼ਰ ਇੰਸਟੀਟਿਊਟ ਦੀ ਰਿਪੋਰਟ ਮੁਤਾਬਕ, ਕੈਨੇਡਾ 31 ਉੱਚ-ਆਮਦਨ ਵਾਲੇ ਦੇਸ਼ਾਂ ਵਿੱਚ ਹੈ, ਜਿਨ੍ਹਾਂ ਕੋਲ ਯੂਨੀਵਰਸਲ ਹੈਲਥ ਕੇਅਰ ਹੈ, ਅਤੇ ਡਾਕਟਰਾਂ ਦੀ ਉਪਲੱਬਧਤਾ ਹਸਪਤਾਲ ਬੈੱਡ ,ਮੈਡੀਕਲ ਟੈਕਨੋਲੋਜੀ ਅਤੇ ਵੇਟ ਟਾਈਮਜ਼ ਦੇ ਮਾਮਲੇ ਵਿੱਚ ਕੈਨੇਡਾ ਬਹੁਤ ਹੇਠਾਂ ਰੈਂਕ ਕਰਦਾ ਹੈ, ਹਾਲਾਂਕਿ ਇਹ ਹੈਲਥ ਕੇਅਰ ਤੇ ਸਭ ਤੋਂ ਵੱਧ ਖਰਚ ਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਕੈਨੇਡਾ ਡਾਕਟਰਾਂ ਦੀ ਉਪਲਬਧਤਾ ਵਿੱਚ 28ਵੇਂ, ਹਸਪਤਾਲ ਬੈੱਡ ਵਿੱਚ 25ਵੇਂ ਅਤੇ MRI ਅਤੇ CT ਸਕੈਨਰ ਦੀ ਉਪਲੱਬਧਤਾ ਵਿੱਚ ਵੀ ਹੇਠਾਂ ਹੈ। ਇਸਦੇ ਨਾਲ ਹੀ, ਖ਼ਾਸ ਡਾਕਟਰਾਂ ਨਾਲ ਮੀਟਿੰਗਾਂ ਅਤੇ ਗ਼ੈਰ-ਐਮਰਜੰਸੀ ਸਰਜਰੀ ਲਈ ਦੇਰੀ ਵਿੱਚ ਕੈਨੇਡਾ ਸਭ ਤੋਂ ਪਿੱਛੇ ਹੈ। ਰਿਪੋਰਟ ਕਹਿੰਦੀ ਹੈ ਕਿ ਕੈਨੇਡਾ ਦੇ ਨੀਤੀ ਘਾੜਿਆਂ ਨੂੰ ਹੋਰ ਦੇਸ਼ਾਂ ਤੋਂ ਸਿੱਖਣਾ ਚਾਹੀਦਾ ਹੈ ਜਿੱਥੇ ਯੂਨੀਵਰਸਲ ਹੈਲਥ ਕੇਅਰ ਬਿਹਤਰ ਹੈ।

Leave a Reply