ਓਟਵਾ:ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੁਆਰਾ ਸਟੀਲ ਅਤੇ ਐਲੂਮੀਨੀਅਮ ਉੱਤੇ ਲਾਏ ਗਏ 25% ਟੈਰੀਫਾਂ ਦੇ ਜਵਾਬ ਵਿੱਚ ਕੈਨੇਡਾ ਨੇ ਵੀ ਆਪਣੇ ਟੈਰੀਫਾਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। 13 ਮਾਰਚ ਤੋਂ ਲਾਗੂ ਹੋਣ ਵਾਲੇ ਇਹ ਟੈਰੀਫਾਂ ਅਮਰੀਕੀ ਸਟੀਲ ਉਤਪਾਦਾਂ ‘ਤੇ $12.6 ਬਿਲੀਅਨ ਅਤੇ ਐਲੂਮੀਨੀਅਮ ਉਤਪਾਦਾਂ ‘ਤੇ $3 ਬਿਲੀਅਨ ਦੇ ਟੈਰਿਫ ਲਗਾਉਣਗੇ। ਕੈਨੇਡਾ ਨੇ ਹੋਰ $14.2 ਬਿਲੀਅਨ ਦੇ ਅਮਰੀਕੀ ਸਮਾਨ ‘ਤੇ ਨਵੇਂ ਟੈਰੀਫਾਂ ਲਗਾਏ ਹਨ, ਜਿਸ ਨਾਲ ਕੁੱਲ ਟੈਰੀਫਾਂ $29.8 ਬਿਲੀਅਨ ਹੋਣ ਜਾ ਰਹੇ ਹਨ। ਇਸ ਜਵਾਬੀ ਕਾਰਵਾਈ ਵਿੱਚ ਟੂਲਜ਼, ਕੰਪਿਊਟਰ ਅਤੇ ਸਪੋਰਟ ਸਮੱਗਰੀ ਨੂੰ ਟੀਚਾ ਬਣਾਇਆ ਗਿਆ ਹੈ। ਫਾਇਨੈਂਸ ਮੰਤਰੀ ਡੋਮਿਨਿਕ ਲੈਬਲਾਂਕ ਨੇ ਅਮਰੀਕਾ ਨੂੰ ਕੈਨੇਡਾ ਅਤੇ ਅਮਰੀਕੀ ਘਰਾਂ ਲਈ ਕੀਮਤਾਂ ਵਧਾਉਣ ਅਤੇ ਵਪਾਰਿਕ ਸੰਬੰਧਾਂ ਵਿੱਚ ਵਿਘਨ ਪੈਦਾ ਕਰਨ ਦਾ ਦੋਸ਼ ਲਾਇਆ ਹੈ।ਅਮਰੀਕੀ ਟੈਰਿਫ ਦੇ ਵਿਰੁੱਧ ਇਹ ਜਵਾਬੀ ਟੈਰਿਫ ਲਗਾਉਣ ਦਾ ਦੂਜਾ ਦੌਰ ਹੈ।