ਬ੍ਰਿਟਿਸ਼ ਕੋਲੰਬੀਆ:ਇਕ ਨਵੇਂ ਸਰਵੇਖਣ ਅਨੁਸਾਰ, ਬ੍ਰਿਟਿਸ਼ ਕੋਲੰਬੀਆ ਦੇ ਵਸਨੀਕ ਅਮਰੀਕਾ ਵਿੱਚ ਸ਼ਾਮਲ ਹੋਣ ਦੇ ਖ਼ਿਲਾਫ਼ ਹਨ, ਸਿਰਫ਼ 18% ਅਜਿਹੇ ਹਨ ਜੋ ਇਸਨੂੰ ਇੱਕ ਫ਼ਾਇਦੇ ਦੇ ਤੌਰ ‘ਤੇ ਵੇਖ ਰਹੇ ਹਨ। ਅਲਬਰਟਾ ਵਿੱਚ ਇਹ ਸਮਰਥਨ ਸਭ ਤੋਂ ਵੱਧ (30%) ਹੈ, ਜਦਕਿ ਕਿਊਬੈਕ (24%) ਅਤੇ ਬੀ.ਸੀ. ਵਿੱਚ ਸਭ ਤੋਂ ਘੱਟ ਹੈ। ਨੌਜਵਾਨ ਕਨੇਡੀਅਨਜ਼ (18-34 ਸਾਲ ਦੇ) ਵੱਡਿਆਂ ਨਾਲੋਂ ਇਸ ਵਿਚਾਰ ਲਈ ਵਧੇਰੇ ਫਰਾਖ਼ਦਿਲ ਹਨ। ਜ਼ਿਕਰਯੋਗ ਹੈ ਕਿ, ਅਮਰੀਕੀ ਰਾਸ਼ਟਰਪਤੀ-ਚੁਣੇ ਡੋਨਾਲਡ ਟਰੰਪ ਨੇ ਕਨੇਡਾ ਨੂੰ 51ਵਾਂ ਸਟੇਟ ਬਣਾਉਣ ਦੀ ਪੇਸ਼ਕਸ਼ ਕੀਤੀ,ਇਹ ਕਹਿੰਦਿਆਂ ਕਿ ਇਸ ਨਾਲ ਟੈਕਸ ਅਤੇ ਮਿਲਟਰੀ ਖ਼ਰਚੇ ਘੱਟ ਹੋਣਗੇ। ਰਾਜਨੀਤਕ ਮਾਹਰ ਮੰਨਦੇ ਹਨ ਕਿ ਟਰੰਪ ਵੱਲੋਂ ਇਹ ਕਹਿਣਾ ਕਿ ਕੈਨੇਡੀਅਨ ਸਾਜੋ-ਸਮਾਨ ‘ਤੇ ਟੈਰਿਫ਼ ਬਾਰੇ ਗੱਲਬਾਤ ਲਈ ਇੱਕ ਰਣਨੀਤੀ ਹੋ ਸਕਦੀ ਹੈ। ਇਸ ਵਿਚਾਰ ਨੂੰ ਲੈਕੇ ਸਿਆਸੀ ਉਥਲ-ਪੁਥਲ ਜਾਰੀ ਹੈ ਅਤੇ ਜਿਸ ‘ਚ ਕ੍ਰਿਸਟਿਆ ਫ੍ਰੀਲੈਂਡ ਦਾ ਅਸਤੀਫ਼ਾ ਅਤੇ ਜਸਟਿਨ ਟਰੂਡੋ ਦੀ ਲੀਡਰਸ਼ਿਪ ‘ਤੇ ਚਰਚਾ,ਸਥਿਤੀਆਂ ਨੂੰ ਹੋਰ ਮੁਸ਼ਕਿਲ ਬਣਾ ਰਹੀ ਹੈ।