ਬ੍ਰਿਟਿਸ਼ ਕੋਲੰਬੀਆ:ਬ੍ਰਿਟਿਸ਼ ਕੋਲੰਬੀਆ (British Columbia) ਦੇ ਉੱਤਰੀ ਅੰਦਰੂਨੀ ਖੇਤਰ ‘ਚ ਮੌਜੂਦ ਓਕਾਨਾਗਨ ਅਤੇ ਸ਼ੂਸਵੈਪ (Shuswap) ਇਲਾਕਿਆਂ ‘ਚ ਬੀਤੇ ਕੱਲ਼੍ਹ ਪਏ ਮੀਂਹ ਕਾਰਨ ਅੱਗ ਬੁਝਾਊ ਦਸਤੇ ਦੇ ਮੈਂਬਰਾਂ ਨੂੰ ਅੱਗ ‘ਤੇ ਕਾਬੂ ਪਾਉਣ ਵਿੱਚ ਸੌਖ ਰਹੀ।
ਬੀ.ਸੀ. ਵਾਈਲਡਫਾਇਰ (Wildfire) ਸਰਵਿਸ ਇਨਫਾਰਮੇਸ਼ਨ ਅਫ਼ਸਰ ਫਾਰੇਸਟ ਟਾੱਵਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੁਸ਼ ਕ੍ਰੀਕ ਵਾਇਲਡਫਾਇਰ ਦੇ ਪੂਰਬੀ ਕਿਨਾਰੇ ਬੀਤੇ ਕੱਲ੍ਹ 20 ਮਿਲੀਮੀਟਰ ਦਾ ਮੀਂਹ ਪਿਆ।
ਉਹਨਾਂ ਦੱਸਿਆ ਕਿ ਪੱਛਮੀ ਕਿਨਾਰੇ ‘ਤੇ 15 ਮਿਲੀਮੀਟਰ ਦਾ ਮੀਂਹ (Rain) ਰਿਕਾਰਡ ਕੀਤਾ ਗਿਆ।
ਅਜਿਹੇ ਹੀ ਸੌਖੇ ਹਾਲਾਤ ਵੈਸਟ ਕੇਲੋਨਾ ‘ਚ ਬਣੇ। ਮੀਂਹ ਪੈਣ ਸਦਕਾ ਅੱਗ ਬੁਝਾਊ ਦਸਤੇ ਦੇ ਮੈਂਬਰਾਂ ਨੂੰ ਅੱਗ ‘ਤੇ ਕਾਬੂ ਪਾਉਣਾ ਸੌਖਾ ਰਿਹਾ।
ਜ਼ਿਕਰਯੋਗ ਹੈ ਕਿ ਮਕਡੂਗਲ ਕ੍ਰੀਕ ਦੀ ਜੰਗਲੀ ਅੱਗ ਕਾਰਨ 25,000 ਦੇ ਕਰੀਬ ਲੋਕ ਘਰ ਛੱਡਣ ਲਈ ਮਜਬੂਰ ਹੋਏ ਹਨ।