ਬ੍ਰਿਟਿਸ਼ ਕੋਲੰਬੀਆ ਦੀਆਂ ਚੋਣਾਂ ਵਿੱਚ ਇਸ ਵਾਰ ਸੱਤਾ ਧਿਰ ਅਤੇ ਵਿਰੋਧੀ ਧਿਰਾਂ ਵਿਚਕਾਰ ਸਖ਼ਤ ਟੱਕਰ ਦੇਖਣ ਨੂੰ ਮਿਲੀ, ਪਰ ਇੱਕ ਖ਼ਾਸ ਗੱਲ ਇਹ ਰਹੀ ਕਿ 93 ਵਿਧਾਨ ਸਭਾ ਸੀਟਾਂ ਵਿੱਚੋਂ 14 ਸੀਟਾਂ ਉੱਤੇ ਪੰਜਾਬੀ ਉਮੀਦਵਾਰਾਂ ਨੇ ਦਬਦਬਾ ਬਣਾਇਆ। ਕੁੱਲ 37 ਪੰਜਾਬੀ ਉਮੀਦਵਾਰ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚੋਂ 14 ਜਿੱਤਣ ਵਿੱਚ ਸਫਲ ਰਹੇ।

ਨਿੱਕੀ ਸ਼ਰਮਾ, ਵੈਨਕੂਵਰ ਹੇਸਟਿੰਗਜ਼ ਤੋਂ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਦੇ ਪ੍ਰਮੁੱਖ ਚਿਹਰੇ ਹਨ, ਜੋ ਦੂਜੀ ਵਾਰ ਚੋਣ ਜਿੱਤ ਕੇ ਵਿਧਾਇਕ ਬਣੇ ਹਨ। ਨਿੱਕੀ ਸ਼ਰਮਾ ਪਹਿਲਾਂ 2020 ਵਿੱਚ ਵੀ ਵਿਧਾਇਕ ਅਤੇ ਅਟਾਰਨੀ ਜਨਰਲ ਰਹੇ ਹਨ।

ਹਰਵਿੰਦਰ ਕੌਰ ਸੰਧੂ, ਵਰਨੋਨ ਮੋਨਾਸ਼ੀ ਤੋਂ ਦੂਜੀ ਵਾਰ ਚੋਣ ਜਿੱਤ ਕੇ ਵਿਧਾਇਕ ਬਣੇ ਹਨ। ਉਹ ਸੀਨੀਅਰਜ਼ ਸੇਵਾਵਾਂ ਲਈ ਸੰਸਦੀ ਸਕੱਤਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।

ਰਾਜ ਚੌਹਾਨ, ਬਰਨਬੀ-ਐਡਮੰਡਸ ਤੋਂ ਛੇਵੀਂ ਵਾਰ ਵਿਧਾਇਕ ਚੁਣੇ ਗਏ ਹਨ। ਉਹ 2005 ਤੋਂ ਲਗਾਤਾਰ ਚੋਣਾਂ ਜਿੱਤਦੇ ਆ ਰਹੇ ਹਨ ਅਤੇ ਇਹਨਾਂ ਚੋਣਾਂ ਵਿੱਚ ਕੰਜ਼ਰਵੇਟਿਵ ਉਮੀਦਵਾਰ ਦੀਪਕ ਸੂਰੀ ਨੂੰ ਹਰਾਇਆ।

ਜਗਰੂਪ ਸਿੰਘ ਬਰਾੜ, ਸਰੀ-ਫਲੀਟਵੁੱਡ ਤੋਂ ਲਗਾਤਾਰ ਛੇਵੀਂ ਵਾਰ ਐਨਡੀਪੀ ਵਿਧਾਇਕ ਬਣੇ ਹਨ। ਜਗਰੂਪ ਸਿੰਘ ਨੇ ਕੰਜ਼ਰਵੇਟਿਵ ਉਮੀਦਵਾਰ ਅਵਤਾਰ ਸਿੰਘ ਗਿੱਲ ਨੂੰ ਹਰਾਇਆ।

ਮਨਦੀਪ ਧਾਲੀਵਾਲ, ਜੋ ਇੱਕ ਸਾਬਕਾ ਕਬੱਡੀ ਖਿਡਾਰੀ ਹਨ, ਨੇ ਸਰੀ ਉੱਤਰੀ ਤੋਂ ਚੋਣ ਜਿੱਤ ਕੇ ਸਿੱਖਿਆ ਮੰਤਰੀ ਰਚਨਾ ਸਿੰਘ ਨੂੰ ਹਰਾਇਆ ਹੈ।

ਰਵਿੰਦਰ ਸਿੰਘ ਕਾਹਲੋਂ, ਡੈਲਟਾ ਨਾਰਥ ਹਲਕੇ ਤੋਂ ਜਿੱਤ ਕੇ ਦੂਜੀ ਵਾਰ ਵਿਧਾਇਕ ਬਣੇ ਹਨ। ਉਹਨਾਂ ਦਾ ਪਿਛੋਕੜ ਜ਼ਿਲ੍ਹਾ ਗੁਰਦਾਸਪੁਰ ਨਾਲ ਜੁੜਿਆ ਹੈ।

ਜਸਪ੍ਰੀਤ ਕੌਰ ਜੈਸੀ ਸੁੰਨੜ, ਸਰੀ ਨਿਊਟਨ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਹਨ। ਜਸਪ੍ਰੀਤ ਨੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਤੇਗਜੋਤ ਬੱਲ ਨੂੰ ਹਰਾਇਆ।

ਰੀਆ ਅਰੋੜਾ, ਬਰਨਬੀ ਈਸਟ ਤੋਂ ਐਨਡੀਪੀ ਦੀ ਉਮੀਦਵਾਰ ਵਜੋਂ ਚੋਣ ਜਿੱਤ ਕੇ ਵਿਧਾਇਕ ਬਣੀਆਂ ਹਨ।

ਸੁਨੀਤਾ ਧੀਰ, ਵੈਨਕੂਵਰ-ਲੰਗਾਰਾ ਤੋਂ ਵਿਧਾਇਕ ਚੁਣੇ ਗਏ ਹਨ। ਉਹ ਨਿਊ ਡੈਮੋਕਰੇਟਿਕ ਪਾਰਟੀ ਦੇ ਸਟ੍ਰੋਂਗ ਸਪੋਰਟਰ ਹਨ।

ਰਵੀ ਪਰਮਾਰ, ਸਭ ਤੋਂ ਘੱਟ ਉਮਰ ਦੇ ਵਿਧਾਇਕ ਬਣੇ ਹਨ, ਜਿਨ੍ਹਾਂ ਨੇ ਲੈਂਗਫੋਰਡ-ਹਾਈਲੈਂਡਜ਼ ਸੀਟ ਜਿੱਤੀ ਹੈ।

ਸਟੀਵ ਕੂਨਰ, ਰਿਚਮੰਡ-ਕੁਈਨਜ਼ਬਰੋ ਤੋਂ ਕੰਜ਼ਰਵੇਟਿਵ ਪਾਰਟੀ ਦੇ ਪ੍ਰਮੁੱਖ ਜੇਤੂ ਹਨ, ਜਿਨ੍ਹਾਂ ਨੇ ਐਨਡੀਪੀ ਦੇ ਅਮਨ ਸਿੰਘ ਨੂੰ ਹਰਾਇਆ।

ਡਾ. ਜੋਡੀ ਤੂਰ, ਲੈਂਗਲੇ-ਵਿਲੋਬਰੂਕ ਤੋਂ ਵਿਧਾਇਕ ਬਣੇ ਹਨ।

ਅਖੀਰ ਵਿੱਚ, ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ ਵਿੱਚ ਨਿਊ ਡੈਮੋਕਰੇਟਿਕ ਪਾਰਟੀ ਨੇ 46 ਸੀਟਾਂ ਅਤੇ ਕੰਜ਼ਰਵੇਟਿਵ ਪਾਰਟੀ ਨੇ 45 ਸੀਟਾਂ ਜਿੱਤੀਆਂ ਹਨ। ਹੁਣ ਗ੍ਰੀਨ ਪਾਰਟੀ ਲੀਡਰ ਸੋਨੀਆ ਫਰੁਸਟੀਨੋ ਦਾ ਰੁਖ਼ ਕਿਸ ਪਾਰਟੀ ਵੱਲ ਹੋਵੇਗਾ, ਸਪਸ਼ਟ ਕਰੇਗਾ ਕਿ ਕਿਹੜੀ ਪਾਰਟੀ ਸਰਕਾਰ ਬਣਾਏਗੀ।

Leave a Reply