ਬ੍ਰਿਟਿਸ਼ ਕੋਲੰਬੀਆ:ਜਿੱਥੇ ਸੂਬਾਈ ਚੋਣਾਂ ‘ਚ ਕੁੱਝ ਹੀ ਮਹੀਨੇ ਦਾ ਸਮਾਂ ਬਾਕੀ ਹੈ,ਓਥੇ ਹੀ ਬੀ.ਸੀ. ਪ੍ਰੀਮੀਅਰ ਡੇਵਿਡ ਈਬੀ ਵੱਲੋਂ ਸਥਾਨਕ ਵਾਸੀਆਂ ਲਈ ਅੱਜ ਅਹਿਮ ਐਲਾਨ ਕੀਤਾ ਗਿਆ ਹੈ।ਇਹ ਐਲਾਨ ਵਧੀ ਮਹਿੰਗਈ ‘ਚ ਬੀ.ਸੀ. ਦੇ ਵੱਡੀ ਗਿਣਤੀ ਪਰਿਵਾਰਾਂ ਨੂੰ ਰਾਹਤ ਦੇਵੇਗਾ।
ਬੀ.ਸੀ. ਦੇ ਉਹ ਪਰਿਵਾਰ ਸਲਾਨਾ $445 ਹੋਰ ਵਧੇਰੇ ਹਾਸਲ ਕਰ ਸਕਣਗੇ,ਜਿਨ੍ਹਾਂ ਦੇ ਬੱਚੇ 18 ਸਾਲ ਤੋਂ ਘੱਟ ਹਨ ਅਤੇ ਇਹ ਐਲਾਨ ਵਧ ਰਹੇ ਖ਼ਰਚਿਆਂ ਨੂੰ ਧਿਆਨ ‘ਚ ਰੱਖਦੇ ਹੋਏ ਕੀਤਾ ਗਿਆ ਹੈ।ਹਜ਼ਾਰਾਂ ਬੀ.ਸੀ. ਪਰਿਵਾਰਾਂ ਹੁਣ ਸੂਬੇ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ਲਾਭ ਲੈ ਸਕਣਗੇ,ਕਿਉਂਕਿ ਸੂਬੇ ਵੱਲੋਂ ਇਸ ਸਾਲ ਕਾੱਸਟ ਆੱਫ ਲਿਵਿੰਗ ਦੀਆਂ ਉੱਚੀਆਂ ਕੀਮਤਾਂ ਦੇ ਚਲਦੇ ਇਹ ਲਾਭ ਮੁਹੱਈਆ ਕਰਵਾਏ ਜਾਣਗੇ। 25 ਫੀਸਦ ਦਾ ਇਹ ਵਾਧਾ ਦਰਸਾਉਂਦਾ ਹੈ ਕਿ ਚਾਰ ਬੱਚਿਆਂ ਵਾਲੇ ਪਰਿਵਾਰ ਹੁਣ ਸਾਲਾਨਾ $3563 ਹਾੳਸਲ ਕਰ ਸਕਣਗੇ ਅਤੇ ਇਕਹਿਰੇ ਬੱਚੇ ਵਾਲੇ ਪਰਿਵਾਰ ਸਾਲਾਨਾ ਇਸ ਵਾਧੇ ਸਮੇਤ $2688 ਹਾਸਲ ਕਰ ਸਕਣਗੇ।ਇਹ ਲਾਭ ਜੁਲਾਈ ਮਹੀਨੇ ਤੋਂ ਮਿਲਣੇ ਹੀ ਸ਼ੁਰੂ ਹੋਣਗੇ।
ਸੂਬਾ ਸਰਕਾਰ ਮੁਤਾਬਕ 340,000 ਪਰਿਵਾਰ ਇਸ ਦਾ ਲਾਭ ਚੈੱਕ ਜਾਂ ਫਿਰ ਡਾਇਰੈਕਟ ਡਿਪਾਜ਼ਟ ਦੇ ਜ਼ਰੀਏ ਲੈ ਸਕਣਗੇ, ਇਹ ਰਾਸ਼ੀ ਫੈਡਰਲ ਕੈਨੇਡਾ ਚਾਈਲਡ ਬੈਨੀਫਿਟ ਦੇ ਤਹਿਤ ਮੁਹੱਈਆ ਕਰਵਾਈ ਜਾਵੇਗੀ।
ਸੂਬੇ ਦੇ ਅੰਦਾਜ਼ੇ ਮੁਤਾਬਕ ਇਸ ਸਾਲ 70 ਫੀਸਦ ਪਰਿਵਾਰ ਇਹ ਬੈਨੀਫਿਟ ਹਾਸਲ ਕਰ ਸਕਣਗੇ।