ਬ੍ਰਿਟਿਸ਼ ਕੋਲੰਬੀਆ : ਬੀਸੀ ਦਾ ਫ੍ਰੀ ਪਬਲਿਕ IVF ਪ੍ਰੋਗਰਾਮ, ਜੋ ਅਪ੍ਰੈਲ ਵਿੱਚ ਸ਼ੁਰੂ ਹੋਣੀ ਸੀ, ਹੁਣ 2 ਜੁਲਾਈ ਤੱਕ ਦੇਰੀ ਨਾਲ ਹੋ ਰਿਹਾ ਹੈ। ਸਰਕਾਰ ਹੁਣ ਵੀ ਇਹ ਤੈਅ ਕਰ ਰਹੀ ਹੈ ਕਿ ਕਿਹੜੀਆਂ ਕਲੀਨਿਕਾਂ ਸ਼ਾਮਲ ਹੋਣਗੀਆਂ, ਫੰਡ ਕਿਵੇਂ ਵੰਡਿਆ ਜਾਵੇਗਾ, ਅਤੇ ਕੀ ਸਰੋਗੇਸੀ ਨੂੰ ਵੀ ਸ਼ਾਮਲ ਕੀਤਾ ਜਾਵੇਗਾ। IVF ਮਾਹਿਰਾਂ ਦੇ ਮਤਾਬਕ, ਇਹ ਦੇਰੀ ਉਨ੍ਹਾਂ ਲੋਕਾਂ ਲਈ ਨੁਕਸਾਨਦਾਇਕ ਹੋ ਸਕਦੀ ਹੈ, ਜੋ ਤੁਰੰਤ ਇਲਾਜ ਚਾਹੁੰਦੇ ਹਨ।
Twig Fertility ਦੇ CEO, ਜ਼ੈਕ ਸ਼ੈਪੀਰੋ, ਕਹਿੰਦੇ ਹਨ ਕਿ B.C. ਵਿੱਚ IVF ਦੀ ਬਹੁਤ ਮੰਗ ਹੈ, ਪਰ ਸਿਰਫ਼ ਚਾਰ ਫਰਟੀਲਟੀ ਕਲੀਨਿਕਾਂ ਹਨ। ਉਹ ਚੇਤਾਵਨੀ ਦਿੰਦੇ ਹਨ ਕਿ ਜੁਲਾਈ ਵਿੱਚ ਅਪਲੀਕੇਸ਼ਨ ਸ਼ੁਰੂ ਹੋਣ ਦਾ ਮਤਲਬ ਇਹ ਨਹੀਂ ਕਿ ਇਲਾਜ ਤੁਰੰਤ ਮਿਲੇਗਾ—ਇਸ ਵਿੱਚ ਹੋਰ ਮਹੀਨੇ ਲੱਗ ਸਕਦੇ ਹਨ। ਸਰਕਾਰ ਨੇ ਦੋ ਸਾਲਾਂ ਲਈ $68 ਮਿਲੀਅਨ ਰਾਖਵੇਂ ਰੱਖੇ ਸਨ, ਅਤੇ ਯੋਗ ਵਿਅਕਤੀਆਂ ਨੂੰ ਇੱਕ IVF ਰਾਉਂਡ ਲਈ $19,000 ਤਕ ਮਿਲ ਸਕਦਾ ਹੈ। ਪਰ, ਜੋ ਲੋਕ ਉਮਰ ਕਰਕੇ ਅਪ੍ਰੈਲ ਅਤੇ ਜੁਲਾਈ ਦੇ ਵਿਚਕਾਰ ਅਯੋਗ ਹੋ ਰਹੇ ਹਨ, ਉਨ੍ਹਾਂ ਨੂੰ ਵਿਸ਼ੇਸ਼ ਮਨਜ਼ੂਰੀ ਲੈਣੀ ਪੈ ਸਕਦੀ ਹੈ।