Skip to main content

ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਕਿਹਾ ਹੈ ਕਿ ਸੂਬਾ ਅਮਰੀਕਾ ਤੋਂ ਆਉਣ ਵਾਲੀ ਬਿਜਲੀ ’ਤੇ ਆਪਣੀ ਨਿਰਭਰਤਾ ਘਟਾਉਣ ਲਈ ਬੈਕਅਪ ਯੋਜਨਾਵਾਂ ਤਿਆਰ ਕਰ ਰਿਹਾ ਹੈ, ਜਿਸਦਾ ਕਾਰਨ ਕਾਂਟਿਨੈਂਟਲ ਟ੍ਰੇਡ ਵਾਰ ਹੈ।ਈਬੀ ਨੇ ਕਿਹਾ ਕਿ ਅਮਰੀਕਾ ਦੁਆਰਾ ਲਗਾਏ ਜਾਣ ਵਾਲੇ ਟੈਰਿਫ਼ ਤੋਂ ਅਸਥਿਰਤਾ ਦਾ ਖਤਰਾ ਹੈ, ਇਸ ਲਈ ਸੂਬੇ ਨੂੰ ਬੈਕਅਪ ਯੋਜਨਾਵਾਂ ਦੀ ਲੋੜ ਹੈ ਤਾਂ ਜੋ ਬੀ.ਸੀ. ਫਿਰ ਕਦੇ ਵੀ ਅਮਰੀਕਾ ਉੱਤੇ ਇਨ੍ਹਾਂ ਦੇ ਨਿਰਭਰ ਨਾ ਕਰੇ। ਪ੍ਰੀਮੀਅਰ ਨੇ ਕਿਹਾ ਕਿ ਬੀ.ਸੀ. ਨੂੰ ਇਸ ਬੈਕਅਪ ਯੋਜਨਾ ਨੂੰ ਬਣਾਉਣ ਲਈ ਇਸ ਲਈ ਮਜਬੂਰ ਹੋਣਾ ਪਿਆ ਕਿਉਂਕਿ ਓਂਟਾਰੀਓ ਦੇ ਪ੍ਰੀਮੀਅਰ ਡੌਗ ਫੋਰਡ ਨੇ ਤਿੰਨ ਸਰਹੱਦੀ ਸਟੇਟਸ ਦੀ ਬਿਜਲੀ ਕੱਟਣ ਦੀ ਧਮਕੀ ਦਿੱਤੀ ਸੀ, ਜਿਸ ਨਾਲ ਅਮਰੀਕਾ ਵੱਲੋਂ ਵੀ ਜਵਾਬੀ ਕ਼ਦਮ ਚੁੱਕੇ ਜਾਣ ਦਾ ਡਰ ਸੀ। ਪ੍ਰੀਮੀਅਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਇਹ ਫੈਸਲੇ ਜੋ ਅਸਥਿਰਤਾ ਅਤੇ ਅਸਮਾਨਤਾ ਦਾ ਕਾਰਨ ਬਣਦੇ ਹਨ, ਉਸ ਲਈ ਸਾਡੇ ਕੋਲ ਬੈਕਅਪ ਯੋਜਨਾਵਾਂ ਹੋਣੀ ਚਾਹੀਦੀ ਹੈ।”

Leave a Reply