Skip to main content

ਬ੍ਰਿਟਿਸ਼ ਕੋਲੰਬੀਆ: ਬੀ.ਸੀ. ਸੂਬਾ ਜਿੱਥੇ ਇਸ ਸਮੇਂ ਜੰਗਲੀ ਅੱਗਾਂ ਦੀ ਮਾਰ ਝੱਲ ਰਿਹਾ ਹੈ, ਓਥੇ ਹੀ ਗਰਮ ਮੌਸਮ ਪਿਛਲੇ ਹਫ਼ਤੇ ਤੋਂ ਬਾਲਣ ਦਾ ਕੰਮ ਕਰ ਰਿਹਾ ਹੈ।

ਪਰ ਹੁਣ ਇਸ ਗਰਮ ਅਤੇ ਖ਼ੁਸ਼ਕ ਮੌਸਮ ਤੋਂ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ।ਕਿਉਂਕਿ ਬੀ.ਸੀ. ਦੇ ਅੰਦਰੂਨੀ (Interior) ਖੇਤਰ ਲਈ ਠੰਡੇ ਅਤੇ ਨਮੀ ਵਾਲੇ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਹੈ। ਇਨਵਾਇਰਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਸ਼ੂਸਵੈਪ (Shuswap) ਖੇਤਰ ‘ਚ ਅੱਜ ਮੀਂਹ ਪੈਣ ਦੀ 70 ਫੀਸਦ ਸੰਭਾਵਨਾ ਹੈ।ਅਤੇ ਤਾਪਮਾਨ 18 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਉਮੀਦ ਪ੍ਰਗਟਾਈ ਗਈ ਹੈ।

ਪਰ ਨਾਲ ਹੀ ਕਿਹਾ ਗਿਆ ਹੈ ਕਿ ਗਰਜ ਅਤੇ ਚਮਕ ਦੇ ਨਾਲ-ਨਾਲ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੱਖਣ ਤੋਂ ਉੱਤਰ ਵੱਲ ਨੂੰ ਹਵਾ ਵੀ ਚੱਲ ਸਕਦੀ ਹੈ।

ਬੀ.ਸੀ. ਵਾਈਲਡਫਾਇਰ ਮੁਤਾਬਕ ਬੁਸ਼ ਕ੍ਰੀਕ ਈਸਟ ਅੱਗ ‘ਤੇ ਕਾਬੂ ਪਾਉਣ ਲਈ 120 ਵਾਈਡਲੈਂਡ ਫਾਇਰਫਾਈਟਰਜ਼ ਅਤੇ 105 ਸਟਰੱਕਚਰਲ ਫਾਇਰਫਾਈਟਰਜ਼ ਨੂੰ ਤਾਇਨਾਤ ਕੀਤਾ ਗਿਆ ਹੈ। ਕਿਉਂਕਿ ਇਸ ਜੰਗਲੀ ਅੱਗ ਦੇ ਕਾਰਨ 11,000 ਜਣਿਆਂ ਨੂੰ ਘਰ ਛੱਡ ਕੇ ਜਾਣ ਲਈ ਮਜਬੂਰ ਕੀਤਾ ਗਿਆ ਹੈ।

 

Leave a Reply