ਬ੍ਰਿਟਿਸ਼ ਕੋਲੰਬੀਆ:ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜੇ ਅਨੁਸਾਰ, 2019 ਤੋਂ 2021 ਦਰਮਿਆਨ ਬ੍ਰਿਟਿਸ਼ ਕੋਲੰਬੀਆ ਵਿੱਚ 2.8% ਘਰ ਖਰੀਦ ਤੋਂ ਇੱਕ ਸਾਲ ਦੇ ਅੰਦਰ ਵਾਪਸ ਵੇਚੇ ਗਏ ਸਨ। ਐਬਟਸਫੋਰਡ-ਮਿਸ਼ਨ ਅਤੇ ਵੈਂਕੂਵਰ ਵਰਗੇ ਸ਼ਹਿਰੀ ਇਲਾਕਿਆਂ ਵਿੱਚ ਫਲਿਪਿੰਗ ਦਰ ਸਭ ਤੋਂ ਜ਼ਿਆਦਾ ਰਹੀ। ਇਹ ਪ੍ਰਮੁੱਖ ਤੌਰ ‘ਤੇ ਮਰਦਾਂ,ਪੁਰਾਣੇ ਖਰੀਦਦਾਰਾਂ, ਅਤੇ ਪ੍ਰਵਾਸੀਆਂ ‘ਚ ਜ਼ਿਆਦਾ ਦੇਖਿਆ ਗਿਆ ਹੈ।ਨਵੇਂ ਫਲਿੱਪਿੰਗ ਟੈਕਸ (2024) ਦੇ ਪ੍ਰਭਾਵੀ ਹੋਣ ‘ਤੇ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਹਾਊਸਿੰਗ ਦੇ ਸੰਕਟ ਨੂੰ ਘੱਟ ਕਰਨ ਲਈ ਫਲਿਪਿੰਗ ਟੈਕਸ ਕਿੰਨਾ ਕੁ ਪ੍ਰਭਾਵੀ ਹੈ ਇਸਨੂੰ ਲੈਕੇ ਅਜੇ ਵੀ ਸਥਿਤੀ ਭੰਬਲਭੂਸੇ ਵਾਲੀ ਬਣੀ ਹੋਈ ਹੈ।ਹਾਲਾਂਕਿ ਘਰਾਂ ਦੀ ਪੂਰਤੀ ਨੂੰ ਸੰਤੁਲਿਤ ਕਰਨ ਲਾਏ ਜ਼ੋਨਿੰਗ ਨਿਯਮਾਂ ‘ਚ ਤਬਦੀਲੀਆਂ ਕੀਤੀਆਂ ਗਈਆਂ ਹਨ ਅਤੇ ਸਸਤੇ ਹਾਊਸਿੰਗ ਪ੍ਰੋਜੈਕਟਾਂ ਲਿਆਂਦੇ ਜਾ ਰਹੇ ਹਨ।