ਬ੍ਰਿਟਿਸ਼ ਕੋਲੰਬੀਆ: ਬੀ.ਸੀ. ਸਰਕਾਰ ਨੇ ਨਵੇਂ ਨਿਯਮ ਲਾਗੂ ਕੀਤੇ ਹਨ ਜੋ ਜ਼ਿਆਦਾਤਰ ਮਕਾਨ ਮਾਲਕਾਂ ਨੂੰ ਫ਼ਾਇਦਾ ਪਹੁੰਚਾਉਂਦੇ ਹਨ। ਆਉਂਦੇ ਗਰਮੀਆਂ ਦੇ ਮੌਸਮ ਤੋਂ, ਜੇ ਮਕਾਨ ਮਾਲਕ ਕਿਸੇ ਘਰ ਵਿੱਚ ਖੁਦ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਿਰਾਏਦਾਰ ਨੂੰ ਹੁਣ 4 ਮਹੀਨੇ ਦੀ ਬਜਾਏ 3 ਮਹੀਨੇ ਪਹਿਲਾਂ ਨੋਟਿਸ ਦੇਣਾ ਪਵੇਗਾ।
ਰੈਜ਼ੀਡੈਂਸ਼ੀਅਲ ਟੈਨੈਂਸੀ ਬ੍ਰਾਂਚ ਕਿਰਾਏ ਦੀਆਂ ਰਕਮ ਜਾਂ ਯੂਟਿਲਿਟੀਜ਼ ਦੀ ਅਦਾਈਗੀ ਨਾ ਕਰਨ, ਗੈਰਕਾਨੂੰਨੀ ਏਵਿਕਸ਼ਨ ਜਾਂ ਰਿਹਾਇਸ਼ੀ ਹਾਲਾਤ ਠੀਕ ਨਾ ਰੱਖਣ ਵਰਗੀਆਂ ਸਮੱਸਿਆਵਾਂ ’ਤੇ ਹੋਏ ਫੈਸਲੇ ਪਬਲਿਕ ਕਰੇਗੀ, ਤਾਂ ਜੋ ਨਿਯਮਾਂ ਵਿੱਚ ਪਾਰਦਰਸ਼ਤਾ ਆ ਸਕੇ।
ਨਵੇਂ ਨਿਯਮਾਂ ਅਨੁਸਾਰ, ਮਕਾਨ ਮਾਲਕ ਨੂੰ ਹੁਣ ਕਿਰਾਏਦਾਰ ਵੱਲੋਂ ਛੱਡੀਆਂ ਗਈਆਂ ਵਸਤੂਆਂ ਦੀ ਸੰਭਾਲ ਘੱਟ ਸਮੇਂ ਲਈ ਕਰਨੀ ਪਵੇਗੀ। ਹੁਣ ਇਹ ਸਮਾਨ ਘੱਟੋ-ਘੱਟ $1,000 ਦੀ ਕੀਮਤ ਦਾ ਹੋਣਾ ਚਾਹੀਦਾ ਹੈ ਅਤੇ ਸਿਰਫ਼ 30 ਦਿਨਾਂ ਲਈ ਰੱਖਣਾ ਪਵੇਗਾ, ਜਦਕਿ ਪਹਿਲਾਂ 60 ਦਿਨ ਸੀ।
ਸਰਕਾਰ ਨੇ ਕਿਹਾ ਕਿ ਇਹ “ਸੁਧਾਰ” $15.6 ਮਿਲੀਅਨ ਦੀ ਨਿਵੇਸ਼ ਰਾਹੀਂ ਕੀਤੇ ਗਏ ਹਨ, ਜਿਸ ਨਾਲ ਕਿਰਾਏਦਾਰ-ਮਕਾਨ ਮਾਲਕ ਵਾਧੂ ਸੇਵਾਵਾਂ ਲੈ ਸਕਣਗੇ। ਹੁਣ ਕਿਰਾਏ ਜਾਂ ਯੂਟਿਲਿਟੀ ਨਾ ਭਰਨ ਵਾਲੀਆਂ ਸ਼ਿਕਾਇਤਾਂ ‘ਤੇ ਸੁਣਵਾਈ ਲਗਭਗ ਇੱਕ ਮਹੀਨੇ ਵਿੱਚ ਹੋ ਰਹੀ ਹੈ, ਜਦਕਿ ਪਹਿਲਾਂ 3 ਮਹੀਨੇ ਲੱਗਦੇ ਸਨ।
ਸਰਕਾਰ ਨੇ ਮਕਾਨ ਮਾਲਕਾਂ ਲਈ ਨਵੇਂ ਆਸਾਨ ਗਾਈਡ ਅਤੇ ਟੂਲਕਿਟ ਵੀ ਜਾਰੀ ਕੀਤੇ ਹਨ, ਜੋ ਉਨ੍ਹਾਂ ਨੂੰ ਰੈਂਟ ਦੀ ਵਸੂਲੀ ਕਰਨ ਅਤੇ ਏਵਿਕਸ਼ਨ ਦੀ ਪ੍ਰਕਿਰਿਆ ਸਮਝਣ ਵਿੱਚ ਮਦਦ ਕਰਨਗੇ।