ਬ੍ਰਿਟਿਸ਼ ਕੋਲੰਬੀਆ: ਬੀਸੀ ਕੰਜ਼ਰਵੇਟਿਵ ਲੀਡਰ ਨੇ ਪ੍ਰੀਮੀਅਰ ਡੇਵਿਡ ਈਬੀ ਦੀ ਸਰਕਾਰ ਨੂੰ ਹਟਾਉਣ ਅਤੇ ਨਵੇਂ ਚੋਣਾਂ ਕਰਵਾਉਣ ਲਈ ਮੋਸ਼ਨ ਪੇਸ਼ ਕੀਤਾ, ਪਰ ਇਹ ਫੇਲ੍ਹ ਹੋ ਗਿਆ। ਐੱਨਡੀਪੀ ਅਤੇ ਗ੍ਰੀਨ ਪਾਰਟੀ ਨੇ ਇਸ ਦੇ ਵਿਰੁੱਧ ਵੋਟ ਪਾਈ, ਜਦਕਿ ਸਭ ਕੰਜ਼ਰਵੇਟਿਵ MLA ਨੇ ਇਸ ਦਾ ਸਮਰਥਨ ਕੀਤਾ।ਹਾਊਸਿੰਗ ਮਨਿਸਟਰ ਰਵੀ ਕਹਲੋਂ ਅਤੇ ਟ੍ਰਾਂਸਪੋਰਟ ਮਨਿਸਟਰ ਮਾਈਕ ਫਾਰਨਵਰਥ ਨੇ ਕਿਹਾ ਕਿ ਬੀਸੀ ਵਾਸੀ ਨਵੇਂ ਸਿਰੇ ਤੋਂ ਚੋਣਾਂ ਨਹੀਂ ਚਾਹੁੰਦੇ ਅਤੇ ਕੰਜ਼ਰਵੇਟਿਵ ਪਾਰਟੀ ਰਾਜਨੀਤੀ ਖੇਡ ਰਹੀ ਹੈ। ਰਾਜਨੀਤਿਕ ਮਾਹਰਾਂ ਦਾ ਕਹਿਣਾ ਹੈਕਿ ਇਹ ਮੋਸ਼ਨ ਕਾਮਯਾਬ ਹੋਣਾ ਮੁਸ਼ਕਲ ਸੀ ਅਤੇ ਕੰਜ਼ਰਵੇਟਿਵ ਪਾਰਟੀ ਦੀ ਅੰਦਰੂਨੀ ਅਣਬਣ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੋ ਸਕਦੀ ਹੈ। ਹਾਲਾਂਕਿ, ਕੰਜ਼ਰਵੇਟਿਵ ਲੀਡਰ ਜਾਨ ਰਸਟਡ ਨੇ ਕਿਹਾ ਕਿ ਉਹ ਸਰਕਾਰ ਨੂੰ ਹਰ ਸੰਭਵ ਮੌਕੇ ‘ਤੇ ਚੁਣੌਤੀ ਦਿੰਦੇ ਰਹਿਣਗੇ।