Skip to main content

ਕੈਨੇਡਾ: ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ਼ ਦਰਾਂ ‘ਚ ਕਟੌਤੀ ਕਰਦੇ ਹੋਏ ਇਸਨੂੰ ਘਟਾ ਕੇ 4.5 ਫੀਸਦ ਕਰ ਦਿੱਤਾ ਹੈ।
ਦੋ ਮਹੀਨਿਆਂ ‘ਚ ਇਹ ਦੂਜੀ ਵਾਰ ਹੈ ਜਦੋਂ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ‘ਚ ਲਗਾਤਾਰ ਕਟੌਤੀ ਕੀਤੀ ਗਈ ਹੈ।
ਇਸਤੋਂ ਪਹਿਲਾਂ ਇਸਨੂੰ 5% ਤੋਂ ਘਟਾ ਕੇ 4.75% ਕੀਤਾ ਗਿਆ ਅਤੇ ਤਾਜ਼ਾ ਕਟੌਤੀ ਨਾਲ ਵਿਅਜ਼ ਦਰ 4.5% ‘ਤੇ ਪਹੁੰਚ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਸਟੈਟ ਕੈਨੇਡਾ ਵੱਲੋਂ ਕਿਹਾ ਗਿਆ ਸੀ ਕਿ ਜੂਨ ਮਹੀਨੇ ‘ਚ ਮਹਿੰਗਾਈ ਦਰ 2.7% ਪਹੁੰਚ ਗਈ ਹੈ ਅਤੇ ਅਰਥ-ਸ਼ਾਸ਼ਤਰੀਆਂ ਵੱਲੋਂ ਸ਼ਰਤ ਲਗਾਈ ਗਈ ਸੀ ਕਿ ਬੈਂਕ ਆਫ ਕੈਨੇਡਾ ਵੱਲੋਂ ਵਿਆਜ਼ ਦਰਾਂ ‘ਚ ਵੀ ਕਟੌਤੀ ਕੀਤੀ ਜਾਵੇਗੀ,ਜੋ ਕਿ ਸੱ ਸਾਬਤ ਹੋਇਆ ਹੈ।

Leave a Reply