ਬ੍ਰਿਟਿਸ਼ ਕੋਲੰਬੀਆ :ਬੀ.ਸੀ. ਸੂਬੇ ਵਿੱਚ ਅਕਤੂਬਰ ਮਹੀਨੇ ਦੇ ਚੋਣਾਂ ਦੀ ਤਿਆਰੀ ਜ਼ੋਰਾਂ ‘ਤੇ ਹੈ, ਅਤੇ ਪਾਰਟੀਾਂ ਵੱਲੋਂ ਸ਼ਨੀਵਾਰ ਤੋਂ ਹੀ ਮੁਹਿੰਮਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਬੀ.ਸੀ. ਦੀਆਂ ਸੂਬਾਈ ਚੋਣਾਂ ਵਿੱਚ ਦੋ ਮੁੱਖ ਦਾਅਵੇਦਾਰ, ਐਨਡੀਪੀ ਆਗੂ ਡੇਵਿਡ ਈਬੀ ਅਤੇ ਬੀ.ਸੀ. ਕੰਜ਼ਰਵੇਟਿਵ ਲੀਡਰ ਜੌਨ ਰਸਟੈਡ ਨੇ ਐਤਵਾਰ ਨੂੰ ਮੈਟਰੋ ਵੈਨਕੂਵਰ ਵਿੱਚ ਮੁੱਖ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕੀਤਾ।
ਈਬੀ ਨੇ ਹਾਊਸਿੰਗ ‘ਤੇ ਜ਼ੋਰ ਦਿੱਤਾ, ਜਿੱਥੇ ਉਹ ਇੱਕ ਸੀਨੀਅਰ ਨੂੰ ਮਿਲੇ ਜਿਸ ਨੂੰ ਕਿਰਾਏ ਵਿੱਚ ਭਾਰੀ ਵਾਧੇ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰਾਨ, ਮਿਸਟਰ ਈਬੀ ਨੇ ਕਿਫਾਇਤੀ ਰਿਹਾਇਸ਼ ਬਣਾਉਣ ਲਈ ਆਪਣੀ ਵਚਨਬੱਧਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਹਾਊਸਿੰਗ ਡਿਵੈਲਪਮੈਂਟ ਵਿੱਚ ਸੂਬਾਈ ਸ਼ਮੂਲੀਅਤ ਦੇ ਵਿਰੋਧ ਲਈ ਰਸਟੈਡ ਦੀ ਆਲੋਚਨਾ ਕੀਤੀ।
ਓਥੇ ਹੀ, ਰਸਟੈਡ ਵਲੋਂ ਈਬੀ ਦੀ ਤਾਨਾਸ਼ਾਹੀ ਨੂੰ ਲੈ ਕੇ ਆਲੋਚਨਾ ਕੀਤੀ ਗਈ, ਅਤੇ ਆਪਣੀ ਪਾਰਟੀ ਦੀ ਰਿਹਾਇਸ਼ੀ ਯੋਜਨਾ ਨੂੰ ਛੇਤੀ ਹੀ ਜਾਰੀ ਕਰਨ ਦਾ ਵਾਅਦਾ ਕੀਤਾ। ਦੋਵਾਂ ਧਿਰਾਂ ਵਲੋਂ ਸਹੂਲਤਾਂ ਤੇ ਜ਼ਿਆਦਾ ਫੋਕਸ ਕੀਤਾ ਗਿਆ, ਜਦੋਂ ਕਿ ਰਸਟੈਡ ਵਲੋਂ ਸਰੀ ਵਿੱਚ ਅਪਰਾਧ ਅਤੇ ਹੈਲਥਕੇਅਰ ਸਮੱਸਿਆਵਾਂ ਨੂੰ ਵੀ ਟਾਰਗੇਟ ਕੀਤਾ ਗਿਆ।