ਬ੍ਰਿਟਿਸ਼ ਕੋਲੰਬੀਆ : ਸੂਬਾਈ ਚੋਣਾਂ ਤੋਂ ਕੁਝ ਦਿਨ ਪਹਿਲਾਂ, ਇੱਕ ਨਵਾਂ ਐਂਗਸ ਰੀਡ ਪੋਲ ਦਰਸਾਉਂਦਾ ਹੈ ਕਿ ਬੀਸੀ ਐਨਡੀਪੀ 45% ਸਮਰਥਨ ਨਾਲ ਅੱਗੇ ਹੈ, ਜਦੋਂ ਕਿ ਬੀਸੀ ਕੰਜ਼ਰਵੇਟਿਵਾਂ ਨੂੰ 40% ਸਮਰਥਨ ਮਿਲਿਆ ਹੈ। ਹਾਲਾਂਕਿ NDP ਥੋੜ੍ਹਾ ਅੱਗੇ ਹੈ, 2020 ਤੋਂ ਬਾਅਦ ਇਸਦੀ ਸਮੁੱਚੀ support ਘਟ ਗਈ ਹੈ।ਕਿਉਂਕਿ ਇਸ ਸਮੇਂ ਹੈਲਥ ਕੇਅਰ ਇੱਕ ਮੁੱਖ ਮੁੱਦਾ ਬਣ ਗਿਆ ਹੈ, ਅਤੇ NDP ਨੇਤਾ ਡੇਵਿਡ ਏਬੀ ਨੂੰ ਇਸ ਵਿਸ਼ੇ ‘ਤੇ ਮਜ਼ਬੂਤ ਤਰੀਕੇ ਨਾਲ ਵਿਚਰਦੇ ਨਜ਼ਰ ਆ ਰਹੇ ਹਨ।
ਫਰੇਜ਼ਰ ਵੈਲੀ ਅਤੇ ਅੰਦਰੂਨੀ ਬੀਸੀ ਵਰਗੇ ਕੰਜ਼ਰਵੇਟਿਵ ਪ੍ਰਭਾਵੀ ਖੇਤਰਾਂ ਵਿੱਚ, ਕੰਜ਼ਰਵੇਟਿਵਾਂ ਅੱਗੇ ਜਾ ਰਹੀ ਹੈ, ਪਰ ਸਰੀ ਅਤੇ ਰਿਚਮੰਡ ਵਰਗੇ ਖੇਤਰਾਂ ਵਿੱਚ, ਐਨਡੀਪੀ ਥੋੜ੍ਹਾ ਅੱਗੇ ਹੈ। ਹਾਲਾਂਕਿ, NDP ਦੇ ਅੱਧੇ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਮੁੱਖ ਤੌਰ ‘ਤੇ ਪਾਰਟੀ ਦਾ ਸਮਰਥਨ ਕਰ ਰਹੇ ਹਨ ਕਿਉਂਕਿ ਉਹ ਹੋਰ ਵਿਕਲਪਾਂ ਨੂੰ ਨਾਪਸੰਦ ਕਰਦੇ ਹਨ।
ਬੀ ਸੀ ਕੰਜ਼ਰਵੇਟਿਵ ਉਮੀਦਵਾਰ ਦੁਆਰਾ ਨਸਲਵਾਦੀ ਟਿੱਪਣੀਆਂ ਵਰਗੇ ਵਿਵਾਦ, ਵੋਟਰਾਂ ਦੇ ਫੈਸਲਿਆਂ ਨੂੰ ਵੀ ਪ੍ਰਭਾਵਿਤ ਕਰ ਰਹੇ ਹਨ। ਅਗਾਊਂ ਵੋਟਿੰਗ ਬੁੱਧਵਾਰ ਨੂੰ ਮੁੜ ਸ਼ੁਰੂ ਹੋਵੇਗੀ ਅਤੇ 19 ਅਕਤੂਬਰ ਨੂੰ ਚੋਣ ਦਾ ਆਖ਼ਰੀ ਦਿਨ ਰਹੇਗਾ।