ਬ੍ਰਿਟਿਸ਼ ਕੋਲੰਬੀਆ :ਸੂਬਾ ਸਰਕਾਰ ਵੱਲੋਂ ਨਵਾਂ ਵਰਚੂਅਲ ਕੇਅਰ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ,ਜੋ ਉਹਨਾਂ ਬਜ਼ੁਰਗਾਂ ਲਈ ਹੋਵੇਗਾ ਜੋ ਰੋਜ਼ਾਨਾ ਸਾਂਭ-ਸੰਭਾਲ ਚਾਹੁੰਦੇ ਹਨ।ਪਰ ਇਸ ਦੌਰਾਨ ਉਹ ਲਾਂਗ ਟਰਮ ਕੇਅਰ ਦੀ ਬਜਾਏ ਘਰਾਂ ‘ਚ ਰਹਿਣਾ ਚਾਹੁੰਦੇ ਹਨ।
ਲਾਂਗ ਟਰਮ ਕੇਅਰ ਹੋਮ ਪ੍ਰੋਗਰਾਮ ਦੇ ਤਹਿਤ ਅਜਿਹੀ ਹੈਲਥ ਤਕਨਾਲੋਜੀ ਮੁਹੱਈਆ ਕਰਵਾਈ ਜਾਵੇਗੀ।
ਇਹ ਪ੍ਰੋਗਰਾਮ ਡੈਲਟਾ ਅਤੇ ਵਿਕਟੋਰੀਆ ‘ਚ ਸ਼ੁਰੂ ਕੀਤਾ ਜਾਵੇਗਾ।
ਇਸ ਲਈ ਯੋਗ ਬਜ਼ੁਰਗ ਘਰ ਦੀ ਸਫਾਈ ਲਈ ਰੋਬੋਟ ਹਾਸਲ ਕਰ ਸਕਣਗੇ ਅਤੇ ਡਿੱਗ ਜਾਣ ਦਾ ਪਤਾ ਲਗਾਉਣ ਲਈ ਡਿਟੈਕਟੇਬਲ ਸੈਂਸਰ ਤੋਂ ਇਲਾਵਾ ਹੋਰ ਯੰਤਰ ਵੀ ਦਿੱਤੇ ਜਾਣਗੇ।
ਲੋੜ ਪੈਣ ‘ਤੇ ਕਿਸੇ ਵੀ ਕਰਮਚਾਰੀ ਤੱਕ 24/7 ਪਹੁੰਚ ਸੰਭਵ ਹੋਵੇਗੀ।
ਸਿਹਤ ਮੰਤਰੀ ਐਡਰੀਅਨ ਡਿਕਸ ਦਾ ਕਹਿਣਾ ਹੈ ਕਿ ਪ੍ਰੋਗਰਾਮ ਨੂੰ ਚਾਰ ਸਾਲਾਂ ਲਈ ਫੰਡ ਦਿੱਤਾ ਗਿਆ ਹੈ ਅਤੇ ਇਸਦਾ ਉਦੇਸ਼ ਲਗਭਗ 2,700 ਬਜ਼ੁਰਗਾਂ ਦੀ ਸਹਾਇਤਾ ਕਰਨਾ ਹੈ, ਜਿਸ ਵਿੱਚ ਸੂਬਾਈ ਅਤੇ ਫੈਡਰਲ ਸਰਕਾਰਾਂ ਦੋਵਾਂ ਤੋਂ $45 ਮਿਲੀਅਨ ਦੀ ਸ਼ੁਰੂਆਤੀ ਫੰਡਿੰਗ ਦਿੱਤੀ ਗਈ ਹੈ।। ਇਹ ਪ੍ਰੋਗਰਾਮ ਕੈਨੇਡਾ ਵਿੱਚ ਵਿਲੱਖਣ ਹੈ ਅਤੇ ਡੈਲਟਾ ਵਿੱਚ 11 ਅਤੇ ਵਿਕਟੋਰੀਆ ਵਿੱਚ 75 ਬਜ਼ੁਰਗਾਂ ਨਾਲ ਸ਼ੁਰੂ ਹੋ ਰਿਹਾ ਹੈ।