ਬ੍ਰਿਟਿਸ਼ ਕੋਲੰਬੀਆ :ਬੀ.ਸੀ. ਸੂਬੇ ਦੀ ਹੈਲਥ ਮਨਿਸਟਰੀ ਦੇ ਇੱਕ ਲੀਕ ਹੋਏ ਦਸਤਾਵੇਜ਼ ਤੋਂ ਪਤਾ ਲੱਗ ਰਿਹਾ ਹੈ ਕਿ ਵੱਡੀ ਗਿਣਤੀ ‘ਚ ਲਿਖੀ ਗਈ ਓਪਿਓਡ ਦਵਾਈਆਂ ਦੀ ਕਨੇਡਾ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਤਸਕਰੀ ਹੋ ਰਹੀ ਹੈ। ਇਹ ਦਸਤਾਵੇਜ਼, ਜੋ ਵਿਰੋਧੀ ਧਿਰ B.C. ਕਨਜ਼ਰਵੇਟਿਵ ਪਾਰਟੀ ਵੱਲੋਂ ਜਾਰੀ ਕੀਤਾ ਗਿਆ, ਇਹ ਵੀ ਦੱਸਦਾ ਹੈ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਖਾਸ ਫਾਰਮੇਸੀਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੀਆਂ ਹਨ। ਸਿਹਤ ਮੰਤਰੀ ਜੋਸੀ ਓਸਬੋਰਨ ਨੇ ਇਸਦੀ ਪੁਸ਼ਟੀ ਕੀਤੀ ਅਤੇ ਲੀਕ ਹੋਣ ‘ਤੇ ਨਿਰਾਸ਼ਾ ਪ੍ਰਗਟਾਈ ਹੈ। ਰਿਪੋਰਟ ਮੁਤਾਬਕ, ਹਾਈਡ੍ਰੋਮੋਰਫੋਨ ਦੀ ਵਰਤੋਂ ਪਿਛਲੇ ਕੁਝ ਸਾਲਾਂ ‘ਚ 20 ਗੁਣਾ ਵਧੀ ਹੈ, ਤੇ 60 ਤੋਂ ਵੱਧ ਫਾਰਮੇਸੀਆਂ ਆਪਣੇ ਗਾਹਕਾਂ ਨੂੰ ਇੰਸੈਂਟੀਵ ਵੀ ਦੇ ਰਹੀਆਂ ਹਨ।ਇਹ ਵਿਵਾਦ ਅਮਰੀਕਾ ਵੱਲੋਂ ਫੈਂਟੇਨਿਲ ਤਸਕਰੀ ਰੋਕਣ ਦੀ ਮੰਗ ਕਰਦੇ ਹੋਏ ਉੱਭਰਿਆ ਹੈ। ਮਾਮਲੇ ਦੀ ਜਾਂਚ ਇੱਕ ਵਿਸ਼ੇਸ਼ ਯੂਨਿਟ ਕਰ ਰਿਹਾ ਹੈ, ਜਿਸ ਵਿੱਚ ਪੁਰਾਣੇ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ।