ਬ੍ਰਿਟਿਸ਼ ਕੋਲੰਬੀਆ: ਗ੍ਰੇਟਰ ਵਿਕਟੋਰੀਆ ਦੇ ਸਾਨਿਚ ਪੇਨਿੰਸੁਲਾ ‘ਚ ਏਵੀਅਨ ਫਲੂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ,ਨਤੀਜਨ ਹੁਣ ਬਾਇਓਸਿਕਿਊਰਟੀ ਪ੍ਰੋਟੋਕਾਲ ਲਾਗੂ ਕੀਤੇ ਗਏ ਹਨ ਜਿਨ੍ਹਾਂ ਨਾਲ ਪੋਲਟਰੀ ਮੂਵਮੈਂਟ ਰੋਕੀ ਜਾ ਰਹੀ ਹੈ। ਫਾਰਮਰ ਅਤੇ ਬੈਕਯਾਰਡ ਐਗ ਪ੍ਰੋਡਿਊਸਰ ਉੱਚ ਅਲਰਟ ‘ਤੇ ਹਨ। ਮਾਈਗ੍ਰੇਟਿੰਗ ਵਾਇਲਡ ਬਰਡਸ ਖਾਸ ਕਰਕੇ ਪਨਾਮਾ ਫਲੈਟਸ ਤੋਂ ਇਹ ਬੀਮਾਰੀ ਫੈਲਣ ਦਾ ਕਾਰਣ ਮੰਨਿਆ ਗਿਆ ਹੈ। ਜੇ ਲੋਕ ਮਰੇ ਹੋਏ ਪੰਛੀਆਂ ਨੂੰ ਦੇਖਦੇ ਹਨ ਤਾਂ CFIA ਨੂੰ ਰਿਪੋਰਟ ਕਰਨ ਦੀ ਅਪੀਲ ਕੀਤੀ ਗਈ ਹੈ। ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਵਿੱਚ 54 ਫਾਰਮਾਂ ਏਵੀਅਨ ਫਲੂ ਦਾ ਸ਼ਿਕਾਰ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਸਾਨਿਚ ਪੈਨਿੰਸੂਲਾ ਤੇ ਕੈਂਬਲ ਰਿਵਰ ਵਿੱਚ ਇੱਕ ਫਾਰਮ ਵੀ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਏਵੀਅਨ ਫਲੂ ਤੋਂ ਪ੍ਰਭਾਵਿਤ ਜਾਨਵਰਾਂ ਨੂੰ ਫੈਲਾਅ ਰੋਕਣ ਲਈ ਮਾਰਨਾ ਪੈਂਦਾ ਹੈ।