Skip to main content

ਸਰੀ:ਬੀਤੇ ਕੱਲ੍ਹ ਸ਼ਾਮ 5:30 ਵਜੇ ਦੇ ਲਗਭਗ, ਸਰੀ ਦੇ ਇੱਕ ਮਾਲ ਪਾਰਕਿੰਗ ਲਾਟ ਵਿੱਚ ਇੱਕ ਗੋਲੀਬਾਰੀ ਹੋਈ ਜਿਸ ਵਿੱਚ ਇੱਕ ਵਿਅਕਤੀ ਦੀ ਵਾਹਨ ਦੇ ਅੰਦਰ ਗੋਲੀ ਲੱਗਣ ਨਾਲ ਮੌਤ ਹੋ ਗਈ। ਗਵਾਹਾਂ ਨੇ ਪਾਰਕਿੰਗ ਲਾਟ ਵਿੱਚ ਤਿੰਨ ਮਰਦਾਂ ਨੂੰ ਸ਼ੱਕੀ ਢੰਗ ਨਾਲ ਗੱਲ ਕਰਦੇ ਹੋਏ ਦੇਖਿਆ। ਇੱਕ ਗਵਾਹ ਨੇ ਗੋਲੀਬਾਰੀ ਦੇਖੀ, ਪਰ ਪੁਲਿਸ ਨੇ ਸਿਰਫ ਇਹ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਇੱਕ ਵਿਅਕਤੀ ਗੋਲੀ ਦੇਜ਼ਖ਼ਮਾਂ ਨਾਲ ਮ੍ਰਿਤਕ ਹਾਲਤ ‘ਚ ਮਿਲਿਆ ਹੈ। ਇਸ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਡੈਲਟਾ ਵਿੱਚ ਇੱਕ ਜਲ ਰਿਹਾ ਵਾਹਨ ਵੀ ਮਿਲਿਆ ਹੈ, ਅਤੇ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਗੋਲੀਬਾਰੀ ਨਾਲ ਜੁੜਿਆ ਹੋ ਸਕਦਾ ਹੈ। ਇੰਟੀਗ੍ਰੇਟਿਡ ਹੌਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਉਸ ਨੇ ਅਜੇ ਤੱਕ ਸ਼ੱਕੀ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

Leave a Reply