ਓਟਵਾ:ਫੈਡਰਲ ਚੋਣਾਂ 28 ਅਪ੍ਰੈਲ ਨੂੰ ਹੋਣ ਜਾ ਰਹੀਆਂ ਹਨ ਅਤੇ ਤਿੰਨਾਂ ਪਾਰਟੀਆਂ ਦੇ ਆਗੂ ਓਨਟਾਰੀਓ ਵਿੱਚ ਚੋਣ ਮੁਹਿੰਮ ਚਲਾ ਰਹੇ ਹਨ,ਜਿੱਥੇ 122 ਸੀਟਾਂ ਹਨ। ਪੋਇਲੀਏਵ ਹੈਮਿਲਟਨ ਤੋਂ ਸ਼ੁਰੂ ਕਰਕੇ ਕਿਊਬੇਕ ਵੱਲ ਰਵਾਨਾ ਹੋਏ। ਕਾਰਨੀ ਵਿੰਡਸਰ ਵਿਚ ਹਨ ਅਤੇ ਜਗਮੀਤ ਸਿੰਘ ਹੈਮਿਲਟਨ ਅਤੇ ਲੰਡਨ ਵਿਚ ਹਨ।
ਪੋਇਲੀਏਵ ਨੇ ਐਲਾਨ ਕੀਤਾ ਕਿ ਬੁਜ਼ੁਰਗ $34,000 ਤਕ ਬਿਨਾਂ ਟੈਕਸ ਦੇ ਕਮਾ ਸਕਣਗੇ। RRSP ਕੱਢਣ ਦੀ ਉਮਰ 71 ਤੋਂ ਵਧਾ ਕੇ 73 ਹੋਵੇਗੀ। ਰਿਟਾਇਰਮੈਂਟ ਉਮਰ 65 ਹੀ ਰਹੇਗੀ। OAS ਵਧਾਉਣ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਨਵੇਂ ਲੇਜੇਰ ਪੋਲ ਵਿੱਚ ਲੀਬਰਲਾਂ ਨੂੰ ਕਨਜ਼ਰਵੇਟਿਵਸ ਤੇ 6 ਅੰਕਾਂ ਦੀ ਲੀਡ ਮਿਲੀ ਹੈ।