ਬ੍ਰਿਟਿਸ਼ ਕੋਲੰਬੀਆ:ਮੈਟਰੋ ਵੈਨਕੂਵਰ ਦੇ ਲੰਗਾਰਾ ਕਾਲਜ ਵਿੱਚ ਵੱਡੇ ਪੱਧਰ ‘ਤੇ ਸਟਾਫ਼ ‘ਚ ਕਟੌਤੀ ਕੀਤੀ ਜਾ ਰਹੀ ਹੈ।ਅਗਲੇ ਸਮੈਸਟਰ ਦੇ ਸ਼ੁਰੂ ਵਿੱਚ 200 ਅਧਿਆਪਕ ਘੱਟ ਹੋ ਜਾਣਗੇ।ਬਹੁਤ ਸਾਰੀਆਂ ਪੋਜ਼ੀਸ਼ਨਾਂ ਅਸਥਾਈ ਹਨ,ਪਰ ਕੁੱਝ ਸਥਾਈ ਫੈਕਲਟੀ ਮੈਂਬਰਾਂ ਨੂੰ ਨੋਟਿਸ ਮਿਲ ਚੁੱਕੇ ਹਨ।ਜੋ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਟਡੀ ਪਰਮਿਟਸ ‘ਚ ਆਈ ਕਮੀ ਕਰਕੇ ਹੋਇਆ ਦੱਸਿਆ ਜਾ ਰਿਹਾ ਹੈ।
ਮਾੱਡਰਨ ਲੈਂਗੁਏਜ਼ ਡਿਪਾਰਟਮੈਂਟ ਜਿੱਥੇ ਚੀਨੀ ਭਾਸ਼ਾ ਸਿਖਾਈ ਜਾ ਰਹੀ ਸੀ, ਉਸ ‘ਚ ਕਲਾਸਾਂ ਦੀ ਸੰਖਿਆ 90 ਤੋਂ ਘਟ ਕੇ 61 ਰਹਿ ਗਈ ਹੈ ਅਤੇ ਇਹ ਮਹਿਕਮਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ।ਨਾਲ ਹੀ ਛੇ ਫੈਕਲਟੀ ਮੈਂਬਰਾਂ ਨੂੰ ਨੌਕਰੀਓਂ ਕੱਢਣ ਦੇ ਨੋਟਿਸ ਦਿੱਤੇ ਗਏ ਹਨ।
ਇਹ ਉਸ ਵੱਡੇ ਰੁਝਾਨ ਦਾ ਹਿੱਸਾ ਹੈ,ਜਿੱਥੇ ਯੂਨੀਵਰਸਟੀਆਂ ਅਤੇ ਕਾਲਜਾਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ‘ਚ ਕੀਤੀ ਗਈ ਕਟੌਤੀ ਦੇ ਕਾਰਨ ਬਜਟ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।